ਅੰਮਿ੍ਤਸਰ/ਪੰਜਾਬ ਪੋਸਟ
ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਇਸ ਵੇਲੇ ਸਿਆਸੀ ਮੈਦਾਨ ਵਿੱਚ ਆਪਣੇ ਨਿਵੇਕਲੇ ਅੰਦਾਜ਼ ਵਿੱਚ ਵਿਚਰ ਰਹੇ ਹਨ ਅਤੇ ਹਲਕੇ ਦੇ ਲੋਕਾਂ ਕੋਲੋਂ ਵੀ ਉਨਾਂ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੀ ਚੋਣ ਮੁਹਿੰਮ ਆਪਣੇ ਆਪ ਵਿੱਚ ਇੱਕ ਮਿਸਾਲ ਸਾਬਤ ਹੋ ਰਹੀ ਹੈ, ਜਿਸ ਵਿੱਚ ਉਹ ਲਗਾਤਾਰ ਲੋਕਾਂ ਦੇ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਅੰਮਿ੍ਤਸਰ ਦੇ ਲਈ ਇੱਕ ਬਿਹਤਰ ਭਵਿੱਖ ਦੀ ਆਸ ਜਗਾ ਰਹੇ ਹਨ। ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਹਰੇਕ ਸਵੇਰ ਦੀ ਸ਼ੁਰੂਆਤ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨਾਲ ਮਿਲਣ ਤੋਂ ਕਰਦੇ ਹਨ ਅਤੇ ਜਿਸ ਤੋਂ ਉਨ੍ਹਾਂ ਦੀ ਜ਼ਮੀਨ ਨਾਲ ਜੁੜੇ ਆਗੂ ਹੋਣ ਦੀ ਵੱਡੀ ਮਿਸਾਲ ਮਿਲਦੀ ਹੈ, ਜਦਕਿ ਲੋਕਾਂ ਵੱਲੋਂ ਵੀ ਉਨ੍ਹਾਂ ਦਾ ਬੇਹੱਦ ਉਤਸ਼ਾਹ ਨਾਲ ਇਸਤਕਬਾਲ ਕੀਤਾ ਜਾਂਦਾ ਹੈ।
ਇਸੇ ਲੜੀ ਤਹਿਤ ਅੱਜ ਨੇਮ ਮੁਤਾਬਕ ਉਨ੍ਹਾਂ ਨੇ ਸਵੇਰ ਤੋਂ ਹੀ ਅੰਮਿ੍ਤਸਰ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ। ਸਵੇਰ ਤੋਂ ਹੀ ਲੋਕਾਂ ਦੇ ਨਾਲ ਸੰਪਰਕ ਦੀ ਇਸ ਅਪਣੱਤ ਭਰਪੂਰ ਮੁਹਿੰਮ ਵਿੱਚ ਜਿੱਥੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਲੋਕਾਂ ਦਾ ਭਰਵਾਂ ਸਵਾਗਤ ਕਬੂਲਿਆ, ਉੱਥੇ ਹੀ ਉਨ੍ਹਾਂ ਦੇ ਹਲਕੇ ਦੇ ਲੋਕ ਵੀ ਆਪਣੇ ਵੱਖ-ਵੱਖ ਮਸਲੇ ਅਤੇ ਸਮੱਸਿਆਵਾਂ ਲੈ ਕੇ ਉਨ੍ਹਾਂ ਤੱਕ ਪਹੁੰਚੇ। ਲੋਕਾਂ ਦਾ ਇੰਨੀ ਵੱਡੀ ਗਿਣਤੀ ਵਿੱਚ ਉਹਨਾਂ ਕੋਲ ਆਪਣੀਆਂ ਮੁਸ਼ਕਿਲਾਂ ਨੂੰ ਪੇਸ਼ ਕਰਨਾ ਇਹ ਵੀ ਸਾਬਤ ਕਰਦਾ ਹੈ ਕਿ ਅੰਮਿ੍ਤਸਰ ਦੇ ਲੋਕੀਂ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਉੱਤੇ ਹੁਣ ਤੋਂ ਹੀ ਕਿੰਨਾ ਭਰੋਸਾ ਪ੍ਰਗਟਾ ਰਹੇ ਹਨ ਅਤੇ ਉਨ੍ਹਾਂ ਕੋਲੋਂ ਇੱਕ ਲੋਕ ਆਗੂ ਵਜੋਂ ਵੱਡੀ ਆਸ ਵੀ ਰੱਖਦੇ ਹਨ। ਲੋਕਾਂ ਦੀਆਂ ਤਮਾਮ ਸਮੱਸਿਆਵਾਂ ਨੂੰ ਸੁਹਿਰਦ ਅੰਦਾਜ਼ ਵਿੱਚ ਸੁਣਨ ਤੋਂ ਬਾਅਦ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਲੋਕਾਂ ਦੇ ਮਸਲੇ ਹੱਲ ਕਰਨ ਦਾ ਪੁਰਜ਼ੋਰ ਭੋਰਸਾ ਦੁਆਇਆ, ਓਥੇ ਹੀ ਉਨਾਂ ਦੀਆਂ ਆਸਾਂ ਉੱਤੇ ਖਰਾ ਉਤਰਨ ਦੀ ਵਚਨਬੱਧਤਾ ਵੀ ਪ੍ਰਗਟਾਈ।
ਅੰਮਿ੍ਤਸਰ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਦਿਨ ਸ਼ੁਰੂ ਕਰਦੇ ਹਨ ਸੰਧੂ ਸਮੁੰਦਰੀ

Published: