1.5 C
New York

ਦੁਨੀਆਂ ਭਰ ’ਚ ਖਤਰਾ ਬਣ ਰਹੀ ਮੰਕੀਪੌਕਸ ਦੇ ਪਹਿਲੇ ਟੀਕੇ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ਮਨਜ਼ੂਰੀ ਮਿਲੀ

Published:

Rate this post

ਜੇਨੇਵਾ/ਪੰਜਾਬ ਪੋਸਟ

ਇੱਕ ਵੱਡਾ ਐਲਾਨ ਕਰਦੇ ਹੋਏ ਵਿਸ਼ਵ ਸਿਹਤ ਸੰਗਠਨ ਭਾਵ ਡਬਲਿਊ. ਐੱਚ. ਓ. ਨੇ ਕਿਹਾ ਹੈ ਕਿ ਉਸ ਨੇ ਬਾਲਗਾਂ ’ਚ ਮੰਕੀਪੌਕਸ ਬਿਮਾਰੀ ਦੇ ਇਲਾਜ ਵਾਸਤੇ ਤਿਆਰ ਹੋਏ ਟੀਕੇ ਦੀ ਵਰਤੋਂ ਲਈ ਪਹਿਲੀ ਮਨਜ਼ੂਰੀ ਦੇ ਦਿੱਤੀ ਹੈ। ਟੀਕੇ ਨੂੰ ਮਨਜ਼ੂਰੀ ਦੇਣ ਦਾ ਮਤਲਬ ਇਹ ਹੈ ਕਿ ਜੀ. ਏ. ਵੀ. ਆਈ. ਵੈਕਸੀਨ ਅਲਾਇੰਸ ਅਤੇ ਯੂਨੀਸੈਫ ਵਰਗੇ ਦਾਨੀ ਇਸ ਨੂੰ ਖਰੀਦ ਸਕਦੇ ਹਨ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਫਿਲਹਾਲ ਇਸ ਟੀਕੇ ਦਾ ਸਪਲਾਇਰ ਸਿਰਫ ਇੱਕ ਹੋਣ ਕਾਰਨ ਇਸ ਟੀਕੇ ਦੀ ਸਪਲਾਈ ਸੀਮਤ ਹੈ। ਡਬਲਿਊ. ਐੱਚ. ਓ. ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਘੈਬਰੇਸਿਸ ਨੇ ਕਿਹਾ, ‘ਮੰਕੀਪੌਕਸ ਦੇ ਇਲਾਜ ਲਈ ਟੀਕੇ ਨੂੰ ਮਨਜ਼ੂਰੀ ਮਿਲਣਾ ਅਫਰੀਕਾ ਅਤੇ ਹੋਰ ਥਾਵਾਂ ’ਤੇ ਇਸ ਬਿਮਾਰੀ ਖ਼ਿਲਾਫ਼ ਸਾਡੀ ਲੜਾਈ ’ਚ ਅਹਿਮ ਕਦਮ ਹੈ।’ ਚੇਤੇ ਰਹੇ ਕਿ ਦੁਨੀਆਂ ਭਰ ਵਿੱਚ ਮੰਕੀਪਾਕਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ।

Read News Paper

Related articles

spot_img

Recent articles

spot_img