(ਨਿਊਯਾਰਕ/ਪੰਜਾਬ ਪੋਸਟ)
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੀ ਅਮਰੀਕਾ ਫੇਰੀ ਤਹਿਤ, ਭਾਰਤ ਅਤੇ ਚੀਨ ਦੇ ਸਬੰਧਾਂ ਦਾ ਪੂਰੀ ਦੁਨੀਆ ’ਤੇ ਅਸਰ ਪੈਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਦੋਵੇਂ ਮੁਲਕਾਂ ਵਿਚਕਾਰ ਦੁਵੱਲੇ ਸਬੰਧ ਅਗਾਂਹ ਤੋਰਨ ਲਈ ਪਹਿਲਾਂ ਸਰਹੱਦਾਂ ’ਤੇ ਸ਼ਾਂਤੀ ਬਹਾਲ ਕੀਤੇ ਜਾਣ ਦੀ ਲੋੜ ਹੈ। ਏਸ਼ੀਆ ਸੁਸਾਇਟੀ ਅਤੇ ਏਸ਼ੀਆ ਸੁਸਾਇਟੀ ਪਾਲਿਸੀ ਇੰਸਟੀਚਿਊਟ ਵੱਲੋਂ ਨਿਊਯਾਰਕ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਚੀਨ ਦਾ ਨਾਲੋਂ-ਨਾਲ ਵਿਕਾਸ ਬਹੁਤ ਨਿਵੇਕਲੀ ਸਮੱਸਿਆ ਹੈ। ਉਨ੍ਹਾਂ ਇਹ ਵੀ ਭਰੋਸਾ ਜਤਾਇਆ ਕਿ ਭਾਰਤ ਦੇ ਬੰਗਲਾਦੇਸ਼ ਅਤੇ ਸ੍ਰੀਲੰਕਾ ਨਾਲ ਸਬੰਧ ਹਾਂ-ਪੱਖੀ ਅਤੇ ਉਸਾਰੂ ਰਹਿਣਗੇ। ਉਨ੍ਹਾਂ ਕਿਹਾ ਕਿ ਭਾਰਤ ਹਰੇਕ ਗੁਆਂਢੀ ਮੁਲਕ ਦੇ ਸਿਆਸੀ ਹਾਲਾਤ ’ਤੇ ਕੰਟਰੋਲ ਨਹੀਂ ਕਰਨਾ ਚਾਹੁੰਦਾ ਹੈ। ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ 3,500 ਕਿਲੋਮੀਟਰ ਦਾ ਸਰਹੱਦੀ ਵਿਵਾਦ ਹੈ। ਇਸ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਸਰਹੱਦ ’ਤੇ ਸ਼ਾਂਤੀ ਹੋਵੇ ਤਾਂ ਜੋ ਹੋਰ ਮੁੱਦਿਆਂ ’ਤੇ ਗੱਲ ਅੱਗੇ ਵਧ ਸਕੇ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਅਮਰੀਕਾ ਵਿੱਚ ਏਸ਼ੀਆ ਸੁਸਾਇਟੀ ਦੇ ਸਮਾਗਮ ਵਿੱਚ ਸ਼ਿਰਕਤ

Published: