ਮੁੰਬਈ/ਪੰਜਾਬ ਪੋਸਟ
ਮੁੰਬਈ ਪੁਲਿਸ ਨੇ ਫਿਲਮ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਪਿਛਲੇ ਮਹੀਨੇ ਗੋਲੀਬਾਰੀ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਹੋਰ ਮੈਂਬਰ ਨੂੰ ਗਿ੍ਰਫਤਾਰ ਕੀਤਾ ਹੈ। ਗਿ੍ਰਫਤਾਰ ਕੀਤੇ ਗਏ ਤਾਜ਼ਾ ਮੁਲਜ਼ਮ ਦੀ ਪਛਾਣ 34 ਸਾਲਾ ਹਰਪਾਲ ਸਿੰਘ ਵਜੋਂ ਹੋਈ ਹੈ। ਉਹ ਹਰਿਆਣਾ ਦੇ ਫਤਿਹਾਬਾਦ ਦਾ ਰਹਿਣ ਵਾਲਾ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਓਸ ਦੇ ਜੱਦੀ ਸ਼ਹਿਰ ਤੋਂ ਗਿ੍ਰਫਤਾਰ ਕੀਤਾ। ਗਿ੍ਰਫਤਾਰੀ ਤੋਂ ਬਾਅਦ ਉਸ ਨੂੰ ਤੜਕੇ ਮੁੰਬਈ ਲਿਆਂਦਾ ਗਿਆ ਅਤੇ ਅਦਾਲਤ ਵਿੱਚ ਪੇਸ਼ੀ ਦੀ ਪ੍ਰਕਿਰਿਆ ਅਰੰਭੀ ਗਈ। ਇਸ ਤੋਂ ਪਹਿਲਾਂ ਇਸੇ ਮਾਮਲੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਗਿ੍ਰਫਤਾਰੀਆਂ ਹੋਈਆਂ ਸਨ ਜਦਕਿ ਇੱਕ ਮੁਲਜ਼ਮ ਨੇ ਪੁਲਿਸ ਹਿਰਾਸਤ ਵਿੱਚ ਕਥਿਤ ਤੌਰ ਉੱਤੇ ਆਤਮਘਾਤੀ ਕਾਰਵਾਈ ਵੀ ਕੀਤੀ ਸੀ।
ਸਲਮਾਨ ਖਾਨ ਦੇ ਘਰ ਨੇੜੇ ਗੋਲੀਬਾਰੀ ਮਾਮਲੇ ਵਿਚ ਇਕ ਵਿਅਕਤੀ ਗਿ੍ਰਫਤਾਰ

Published: