-1.1 C
New York

ਝਾਰਖੰਡ ਵਿੱਚ ਚੱਲ ਰਹੀ ਭਰਤੀ ਲਈ ਸਰੀਰਕ ਟੈਸਟ ਕਰਵਾਉਣ ਦੌਰਾਨ 11 ਨੌਜਵਾਨਾਂ ਦੀ ਮੌਤ

Published:

Rate this post

ਰਾਂਚੀ/ਪੰਜਾਬ ਪੋਸਟ

ਝਾਰਖੰਡ ਵਿੱਚ ਆਬਕਾਰੀ ਕਾਂਸਟੇਬਲਾਂ ਦੀ ਭਰਤੀ ਲਈ ਚਲਾਈ ਗਈ ਮੁਹਿੰਮ ਦੌਰਾਨ ਸਰੀਰਕ ਟੈਸਟ ਕਰਵਾਉਣ ਦੌਰਾਨ 11 ਉਮੀਦਵਾਰਾਂ ਦੀ ਮੌਤ ਹੋ ਗਈ । ਝਾਰਖੰਡ ਐਕਸਾਈਜ਼ ਕਾਂਸਟੇਬਲ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਤਹਿਤ ਸਰੀਰਕ ਪ੍ਰੀਖਿਆਵਾਂ 22 ਅਗਸਤ ਨੂੰ ਰਾਂਚੀ, ਗਿਰੀਡੀਹ, ਹਜ਼ਾਰੀਬਾਗ, ਪਲਾਮੂ, ਪੂਰਬੀ ਸਿੰਘਭੂਮ ਅਤੇ ਸਾਹੇਬਗੰਜ ਜ਼ਿਲ੍ਹਿਆਂ ਦੇ ਸੱਤ ਕੇਂਦਰਾਂ ਵਿੱਚ ਸ਼ੁਰੂ ਹੋਈਆਂ ਸਨ।

ਆਈ. ਜੀ. (ਆਪ੍ਰੇਸ਼ਨਜ਼) ਅਮੋਲ ਵੀ ਹੋਮਕਰ ਨੇ ਕਿਹਾ ਕਿ ਪਲਾਮੂ ਵਿੱਚ ਚਾਰ ਮੌਤਾਂ ਹੋਈਆਂ, ਗਿਰੀਡੀਹ ਅਤੇ ਹਜ਼ਾਰੀਬਾਗ ਵਿੱਚ ਦੋ-ਦੋ ਵਿਅਕਤੀਆਂ ਦੀ ਮੌਤ ਹੋਈ, ਅਤੇ ਰਾਂਚੀ ਦੇ ਜੈਗੁਆਰ ਕੇਂਦਰ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Read News Paper

Related articles

spot_img

Recent articles

spot_img