ਪੰਜਾਬ ਪੋਸਟ/ਬਿਓਰੋ
ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਲਈ ਗਿਣਤੀ ਸ਼ੁਰੂ ਹੋ ਗਈ ਹੈ। ਇਸ ਤਹਿਤ ਬੀਜੇਪੀ ਦੀ ਅਗੁਆਈ ਵਾਲਾ ਐਨ ਡੀ ਏ ਗੱਠਜੋੜ ਅੱਗੇ ਹੈ। ਪੰਜਾਬ ਸਬੰਧੀ ਤਾਜ਼ਾ ਜਾਣਕਾਰੀ ਇਹ ਹੈ ਕਿ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦੋ ਸੀਟਾਂ ਉੱਤੇ, ਆਮ ਆਦਮੀ ਪਾਰਟੀ ਪੰਜ ਅਤੇ ਕਾਂਗਰਸ ਚਾਰ ਸੀਟਾਂ ਉੱਤੇ ਅੱਗੇ ਚੱਲ ਰਹੀ ਹੈ। ਲੁਧਿਆਣੇ ਤੋਂ ਰਵਨੀਤ ਬਿੱਟੂ ਅੱਗੇ ਹਨ ਅਤੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਸ਼ੁਰੂਆਤੀ ਰੁਝਾਨ ਮੁਤਾਬਕ ਅੱਗੇ ਚਲਦੇ ਹੋਏ ਵਿਖਾਈ ਦੇ ਰਹੇ ਹਨ। ਇਸੇ ਤਰ੍ਹਾਂ ਖਡੂਰ ਸਾਹਿਬ ਦੀ ਲੋਕ ਸਭਾ ਸੀਟ ਤੋਂ ਅੰਮ੍ਰਿਤਪਾਲ ਸਿੰਘ ਅੱਗੇ ਹਨ। ਹਾਲੇ ਤੱਕ ਪ੍ਰਮੁੱਖ ਤੌਰ ‘ਤੇ ਪੋਸਟਲ ਬੈਲਟਾਂ ਦੀ ਗਿਣਤੀ ਹੋਈ ਹੈ ਜਦਕਿ ਈਵੀਐਮ ਮਸ਼ੀਨਾਂ ਦੇ ਰੁਝਾਨ ਹਾਲੇ ਆਉਣੇ ਬਾਕੀ ਹਨ।
ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋਏ

Published: