8.1 C
New York

ਵਾਇਨਾਡ ‘ਚ ਮੀਂਹ ਦੀ ਤਬਾਹੀ ਕਾਰਨ ਹੁਣ ਤੱਕ 276 ਮੌਤਾਂ ਅਤੇ 200 ਜਣੇ ਲਾਪਤਾ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ ਬਿਊਰੋ

ਵਾਇਨਾਡ ਵਿੱਚ ਭਾਰੀ ਬਾਰਸ਼ ਕਾਰਨ ਅਤੇ ਬੱਦਲ ਫਟਣ ਕਾਰਨ ਤਬਾਹੀ ਜਾਰੀ ਹੈ। ਇੰਨਾ ਹੀ ਨਹੀਂ ਮੌਤਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਜਿਵੇਂ-ਜਿਵੇਂ ਜ਼ਮੀਨ ਖਿਸਕਣ ‘ਚ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ 276 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਚੁੱਕੀ ਹੈ। ਇਸ ਤੋਂ ਇਲਾਵਾ 200 ਤੋਂ ਵੱਧ ਲੋਕ ਲਾਪਤਾ ਹੋਣ ਦੀ ਖ਼ਬਰ ਹੈ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪਰ ਸਮੱਸਿਆ ਇਹ ਹੈ ਕਿ ਵਾਇਨਾਡ ਸਮੇਤ ਆਸਪਾਸ ਦੇ ਇਲਾਕਿਆਂ ‘ਚ ਭਾਰੀ ਬਾਰਿਸ਼ ਜਾਰੀ ਹੈ, ਜੋ ਅਜੇ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਮੀਂਹ ਕਾਰਨ ਬਚਾਅ ਕਾਰਜਾਂ ਨੂੰ ਚਲਾਉਣਾ ਮੁਸ਼ਕਲ ਹੋ ਰਿਹਾ ਹੈ। ਹੁਣ ਤੱਕ 1,592 ਲੋਕਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਖਰੀ ਵਿਅਕਤੀ ਦੇ ਬਚਣ ਤੱਕ ਇਹ ਆਪ੍ਰੇਸ਼ਨ ਜਾਰੀ ਰਹੇਗਾ। ਮੰਗਲਵਾਰ ਸਵੇਰੇ ਆਈ ਤਬਾਹੀ ਕਾਰਨ ਤਿੰਨ ਪਿੰਡ ਲਗਭਗ ਰੁੜ੍ਹ ਗਏ ਹਨ। ਵੱਡੀ ਗਿਣਤੀ ਵਿੱਚ ਲੋਕ ਮਲਬੇ ਹੇਠ ਦੱਬੇ ਹੋਏ ਹਨ, ਜਿਨ੍ਹਾਂ ਨੂੰ ਕੱਢਣਾ ਮੁਸ਼ਕਲ ਹੋ ਰਿਹਾ ਹੈ। ਲਾਪਤਾ ਲੋਕਾਂ ਦੀ ਹਾਲਤ ਜਾਂ ਉਹ ਕਿਸ ਹਾਲਤ ਵਿਚ ਮਿਲਣਗੇ, ਇਸ ਬਾਰੇ ਅਜੇ ਵੀ ਖਦਸ਼ਾ ਹੈ। ਵਾਇਨਾਡ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿੱਚ 23 ਬੱਚੇ ਵੀ ਸ਼ਾਮਲ ਹਨ। ਹੁਣ ਤੱਕ 100 ਤੋਂ ਵੱਧ ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ। ਅਜਿਹੇ ਕਈ ਮਾਮਲੇ ਹਨ ਜਿੱਥੇ ਪੂਰਾ ਪਰਿਵਾਰ ਤਬਾਹ ਹੋ ਗਿਆ ਹੈ ਅਤੇ ਹੁਣ ਕੋਈ ਵੀ ਲਾਸ਼ਾਂ ‘ਤੇ ਦਾਅਵਾ ਕਰਨ ਨਹੀਂ ਆ ਰਿਹਾ ਹੈ।

Read News Paper

Related articles

spot_img

Recent articles

spot_img