ਗੁਰਦਾਸਪੁਰ/ਪੰਜਾਬ ਪੋਸਟ
ਪਿੰਡ ਸੁੱਖਾ ਚਿੱੜਾ ਦੀ 21 ਸਾਲਾਂ ਲੜਕੀ ਲਖਵਿੰਦਰ ਕੌਰ ਕੋਮਲ ਦੀ ਮੌਤ ਹੋ ਗਈ ਸੀ। ਅੱਜ ਮ੍ਰਿਤਕ ਲਖਵਿੰਦਰ ਕੌਰ ਕੋਮਲ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਸੁੱਖਾ ਚਿੱੜਾ ‘ਚ ਪੁਹੰਚੀ, ਉੱਥੇ ਹੀ ਧੀ ਤਾਬੂਤ ਚ ਬੰਦ ਹੋ ਆਈ ਵੇਖ ਜਿੱਥੇ ਪਰਿਵਾਰ ਦਾ ਬੁਰਾ ਹਾਲ ਸੀ ਉੱਥੇ ਹੀ ਇਲਾਕੇ ਭਰ ਤੋਂ ਲੋਕ ਇਸ ਦੁੱਖ ਦੀ ਘੜੀ ‘ਚ ਪਰਿਵਾਰ ਨਾਲ ਖੜੇ ਸਨ ਅਤੇ ਰਿਸਤੇਦਾਰਾਂ ਅਤੇ ਇਲਾਕ਼ਾ ਵਾਸੀਆਂ ਦੀਆਂ ਅੱਖਾਂ ਨਮ ਸੀ।
ਧੀ ਦਾ ਅੰਤਿਮ ਸੰਸਕਾਰ ਪਰਿਵਾਰ ਵਲੋਂ ਕੀਤਾ ਗਿਆ। ਰੋਂਦੇ ਕਰਲਾਉਂਦੇ ਪਿਤਾ ਅਤੇ ਮਾਂ ਦਾ ਕਹਿਣਾ ਸੀ ਕਿ ਉਹਨਾਂ ਤਾ ਚੰਗੇ ਭਵਿੱਖ ਲਈ ਧੀ ਨੂੰ ਕਰਜ਼ਾ ਚੁੱਕ ਕੈਨੇਡਾ ਭੇਜਿਆ ਸੀ ਅਤੇ ਧੀ ਕੋਮਲ ਪਿਛਲੀ ਇੱਕ ਸਤੰਬਰ 2023 ਨੂੰ ਘਰ ਤੋ ਕੈਨੇਡਾ ਗਈ ਸੀ ਅਤੇ ਉਦੋਂ ਬੜੀਆਂ ਖ਼ੁਸ਼ੀਆਂ ਨਾਲ ਉਸਨੂੰ ਭੇਜਿਆ ਸੀ ਅਤੇ ਅੱਜ ਪੂਰੇ ਇੱਕ ਸਾਲ ਬਾਅਦ ਅੱਜ ਦੋ ਸਤੰਬਰ ਨੂੰ ਧੀ ਡੱਬੇ ਚ ਬੰਦ ਹੋ ਵਾਪਸ ਆਈ ਹੈ ਇਹ ਉਹਨਾਂ ਲਈ ਐਸਾ ਦੁੱਖ ਹੈ ਜੋ ਕਦੇ ਉਹਨਾਂ ਸੋਚਿਆ ਹੀ ਨਹੀਂ ਸੀ ।