ਗੁਜਰਾਤ ਦੀ ਇੱਕ ਕੰਪਨੀ ਨੇ ਖਰੀਦਿਆ ਰਾਜਪੁਰਾ ਥਰਮਲ ਪਲਾਂਟ

Published:

Rate this post

ਨਾਭਾ/ਪੰਜਾਬ ਪੋਸਟ

ਪੰਜਾਬ ਦਾ ਰਾਜਪੁਰਾ ਥਰਮਲ ਪਲਾਂਟ (ਨਾਭਾ ਪਾਵਰ ਲਿਮਿਟਡ) ਗੁਜਰਾਤ ਦੀ ਇੱਕ ਕੰਪਨੀ ਨੇ ਖ਼ਰੀਦ ਲਿਆ ਹੈ। ਐੱਲ ਐਂਡ ਟੀ ਪਾਵਰ ਡਿਵੈਲਪਮੈਂਟ ਲਿਮਿਟਡ ਨੇ ਰਾਜਪੁਰਾ ਤਾਪ ਬਿਜਲੀ ਘਰ ਟੋਂਰੈਂਟ ਪਾਵਰ ਲਿਮਿਟਡ (ਅਹਿਮਦਾਬਾਦ) ਨੂੰ ਵੇਚਣ ਲਈ ਸਮਝੌਤਾ ਕੀਤਾ ਹੈ। ਲਾਰਸਨ ਐਂਡ ਟੁਬਰੋ ਕੰਪਨੀ ਨੇ ਕਰੀਬ ਛੇ ਸਾਲ ਪਹਿਲਾਂ ਰਾਜਪੁਰਾ ਥਰਮਲ ਪਲਾਂਟ ਵੇਚਣ ਦਾ ਮਨ ਬਣਾ ਲਿਆ ਸੀ ਅਤੇ ਕੰਪਨੀ ਨੇ 22 ਜੁਲਾਈ 2020 ਨੂੰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਹ ਥਰਮਲ ਪਲਾਂਟ ਪਾਵਰਕੌਮ ਨੂੰ ਵੇਚਣ ਦੀ ਪੇਸ਼ਕਸ਼ ਕੀਤੀ ਸੀ। ਇਸ ਥਰਮਲ ਦੀ ਖ਼ਰੀਦ ਸਬੰਧੀ ਤਜਵੀਜ਼ ਦੇ ਮੁਲਾਂਕਣ ਲਈ ਪਾਵਰਕੌਮ ਦੇ ਚੇਅਰਮੈਨ ਦੀ ਪ੍ਰਵਾਨਗੀ ਨਾਲ 9 ਅਕਤੂਬਰ 2020 ਨੂੰ ਪੱਤਰ ਨੰਬਰ 125 ਤਹਿਤ ਪੰਜ ਮੈਂਬਰੀ ਕਮੇਟੀ ਬਣੀ ਸੀ। ਉਸ ਮਗਰੋਂ ਮਾਮਲਾ ਠੰਢੇ ਬਸਤੇ ’ਚ ਪੈ ਗਿਆ। ਮੌਜੂਦਾ ‘ਆਪ’ ਸਰਕਾਰ ਨੇ 31 ਦਸੰਬਰ 2024 ਨੂੰ ਪ੍ਰਾਈਵੇਟ ਸੈਕਟਰ ਦਾ ਜੀ ਵੀ ਕੇ ਗੋਇੰਦਵਾਲ ਥਰਮਲ ਪਲਾਂਟ 1080 ਕਰੋੜ ’ਚ ਖ਼ਰੀਦਿਆ ਸੀ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਦੀ ਪ੍ਰਾਪਤੀ ਵਜੋਂ ਪ੍ਰਚਾਰਦੇ ਵੀ ਰਹੇ ਹਨ। ਲਾਰਸਨ ਐਂਡ ਟੁਬਰੋ ਦੇ ਡਾਇਰੈਕਟਰ ਤੇ ਵਾਈਸ ਪ੍ਰੈਜ਼ੀਡੈਂਟ (ਵਿਕਾਸ ਪ੍ਰਾਜੈਕਟ) ਨੇ ਪਾਵਰਕੌਮ ਦੇ ਚੇਅਰਮੈਨ ਨੂੰ ਲਿਖੇ ਪੱਤਰ ’ਚ ਰਾਜਪੁਰਾ ਥਰਮਲ ਕਰੀਬ 9,690 ਕਰੋੜ ਰੁਪਏ ’ਚ ਵੇਚਣ ਦੀ ਪੇਸ਼ਕਸ਼ ਕੀਤੀ ਸੀ। ਕੰਪਨੀ ਦਾ ਤਰਕ ਸੀ ਕਿ ਥਰਮਲ ’ਤੇ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਕੰਪਨੀ ਨੇ ਹੁਣ ਥਰਮਲ ਪਲਾਂਟ ਗੁਜਰਾਤ ਦੀ ਕੰਪਨੀ ਨੂੰ 6,889 ਕਰੋੜ ’ਚ ਵੇਚਣ ਦਾ ਸਮਝੌਤਾ ਕੀਤਾ ਹੈ।

Read News Paper

Related articles

spot_img

Recent articles

spot_img