ਪੰਜਾਬ ਪੋਸਟ/ਬਿਓਰੋ
ਕੌਮਾਂਤਰੀ ਅਪਰਾਧਿਕ ਅਦਾਲਤ ਦੇ ਸੀਨੀਅਰ ਵਕੀਲ ਨੇ ਇਜ਼ਰਾਈਲ ਅਤੇ ਹਮਾਸ ਦੇ ਮੁਖੀਆਂ ’ਤੇ ਯੁੱਧ ਦੌਰਾਨ ਅਪਰਾਧਾਂ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੂੰ ਮਨੁੱਖਤਾ ਵਿਰੁੱਧ ਘਿਨਾਉਣੇ ਅਪਰਾਧ ਕਰਨ ਵਾਲੇ ਵਿਸ਼ਵ ਨੇਤਾਵਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਮੁੱਖ ਵਕੀਲ ਕਰੀਮ ਖਾਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸਮੇਤ ਦੋ ਇਜ਼ਰਾਇਲੀ ਨੇਤਾਵਾਂ ਅਤੇ ਹਮਾਸ ਦੇ ਤਿੰਨ ਨੇਤਾਵਾਂ ਖਿਲਾਫ ਗਿ੍ਰਫਤਾਰੀ ਵਾਰੰਟ ਦਾ ਐਲਾਨ ਕੀਤਾ। ਵਕੀਲ ਨੇ ਹਮਾਸ ਦੇ 7 ਅਕਤੂਬਰ ਦੇ ਹਮਲੇ ’ਤੇ ਧਿਆਨ ਕੇਂਦਰਿਤ ਕੀਤਾ। ਇਸ ਦਿਨ ਕੱਟੜਪੰਥੀਆਂ ਨੇ ਦੱਖਣੀ ਇਜ਼ਰਾਈਲ ’ਤੇ ਹਮਲਾ ਕੀਤਾ ਤੇ ਇਸ ਕਾਰਨ 1200 ਵਿਅਕਤੀਆਂ ਦੀ ਮੌਤ ਹੋ ਗਈ। 250 ਵਿਅਕਤੀਆਂ ਨੂੰ ਬੰਦੀ ਬਣਾ ਲਿਆ। ਇਸ ਦੇ ਜਵਾਬ ਵਿੱਚ ਇਜ਼ਰਾਈਲ ਨੇ ਗਾਜਾ ਵਿੱਚ ਫੌਜੀ ਹਮਲਾ ਕੀਤਾ, ਜਿਸ ਵਿੱਚ ਹੁਣ ਤੱਕ ਲਗਪਗ 35,000 ਫਲਸਤੀਨੀ ਮਾਰੇ ਗਏ।
ਕੌਮਾਂਤਰੀ ਅਪਰਾਧਿਕ ਅਦਾਲਤ ਵੱਲੋਂ ਗਾਜਾ ਮਸਲੇ ਸਬੰਧੀ ਵੱਡੀ ਕਵਾਇਦ

Published: