-12 C
New York

ਮਹਾਂਕੁੰਭ ਦੇ ਅੰਮ੍ਰਿਤ ਇਸ਼ਨਾਨ ਮੌਕੇ ਮਚੀ ਭਗਦੜ; 14 ਲੋਕਾਂ ਦੀ ਮੌਤ

Published:

Rate this post

ਪ੍ਰਿਆਗਰਾਜ/ਪੰਜਾਬ ਪੋਸਟ

ਮੌਨੀ ਅਮਾਵਸਿਆ ਦੇ ਮੌਕੇ ‘ਤੇ, ਬੀਤੀ ਰਾਤ ਲਗਭਗ 1.30 ਵਜੇ ਸੰਗਮ ਵਿਖੇ ਦੂਜੇ ‘ਅੰਮ੍ਰਿਤ ਇਸ਼ਨਾਨ’ ਲਈ ਇਕੱਠੀ ਹੋਈ ਭਾਰੀ ਭੀੜ ਕਾਰਨ ਭਗਦੜ ਮਚ ਗਈ। ਇਸ ਵਿੱਚ 14 ਲੋਕਾਂ ਦੀ ਮੌਤ ਹੋ ਗਈ, ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਦੱਸੀ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਏ ਹਨ। ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਭਗਦੜ ਤੋਂ ਬਾਅਦ, ਪ੍ਰਸ਼ਾਸਨ ਦੀ ਬੇਨਤੀ ‘ਤੇ, ਸਾਰੇ 13 ਅਖਾੜਿਆਂ ਨੇ ਅੱਜ ਮੌਨੀ ਅਮਾਵਸਿਆ ਦੇ ਅੰਮ੍ਰਿਤ ਇਸ਼ਨਾਨ ਨੂੰ ਰੱਦ ਕਰ ਦਿੱਤਾ ਹੈ। ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਰਵਿੰਦਰ ਪੁਰੀ ਨੇ ਕਿਹਾ, ਇਹ ਫੈਸਲਾ ਸੰਗਮ ਨੋਜ਼ ‘ਤੇ ਭਾਰੀ ਭੀੜ ਕਾਰਨ ਲਿਆ ਗਿਆ ਹੈ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਉਹਨਾਂ ਨੇ ਇਸ ਸਮੁੱਚੀ ਘਟਨਾ ਬਾਰੇ ਜਾਣਕਾਰੀ ਲਈ।

Read News Paper

Related articles

spot_img

Recent articles

spot_img