ਮੁੰਬਈ/ਪੰਜਾਬ ਪੋਸਟ
ਭਾਰਤ ਦੀ ਆਰਥਕ ਰਾਜਧਾਨੀ ਮੁੰਬਈ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਸ਼ਾਮ ਤੇਜ਼ ਝੱਖੜ ਝੁੱਲਿਆ ਜਿਸ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ ’ਚ ਘੱਟੋ-ਘੱਟ ਹੋ ਗਏ ਹਨ। ਇਸ ਦਰਮਿਆਨ, ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਅਗਲੇ ਕੁਝ ਘੰਟਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਹੈ। ਝੱਖੜ ਅਤੇ ਹਲਕੀ ਬਾਰਿਸ਼ ਕਰਕੇ ਪਿਛਲੇ ਕੁਝ ਘੰਟਿਆਂ ਦੌਰਾਨ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰ-ਰਾਸ਼ਟਰੀ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ ਹੋਈਆਂ। ਝੱਖੜ ਏਨਾ ਤੇਜ਼ ਸੀ ਕਿ ਇਸ ਕਾਰਨ ਲਗਪਗ 66 ਮਿੰਟਾਂ ਲਈ ਸੇਵਾਵਾਂ ਨੂੰ ਮੁਅੱਤਲ ਵੀ ਕਰਨਾ ਪਿਆ। ਮੁੰਬਈ ਅਤੇ ਆਸ ਪਾਸ ਦੇ ਇਲਾਕੇ ’ਚ ਝੱਖੜ ਕਾਰਨ ਹੋਰਡਿੰਗ ਡਿੱਗਣ ਅਤੇ ਟੀਨਾਂ ਆਦਿ ਨਾਲ ਬਣੀਆਂ ਛੱਤਾਂ ਡਿੱਗਣ ਕਾਰਨ ਕਈ ਲੋਕ ਜ਼ਖ਼ਮੀ ਹੋਣ ਅਤੇ 100 ਤੋਂ ਵਧ ਦੇ ਫਸੇ ਹੋਣ ਦੀਆਂ ਸੂਚਨਾਵਾਂ ਵੀ ਪ੍ਰਾਪਤ ਹੋਈਆਂ ਹਨ।
ਮੁੰਬਈ ਅਤੇ ਲਾਗਲੇ ਇਲਾਕਿਆਂ ’ਚ ਤੇਜ਼ ਝੱਖੜ ਝੁੱਲਿਆ; 36 ਲੋਕ ਜ਼ਖਮੀ

Published: