22.7 C
New York

ਪੰਜਾਬੀ ਨੌਜਵਾਨ ਦੀ ਦੁਬਈ ਵਿੱਚ ਦਰਦਨਾਕ ਮੌਤ

Published:

Rate this post

ਬਟਾਲਾ/ਪੰਜਾਬ ਪੋਸਟ

ਬਟਾਲਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕੀ ਪਿੰਡ ਰੂਪੋਵਾਲੀ ਦੇ 22 ਸਾਲਾ ਨੌਜਵਾਨ ਦੀ ਦੁਬਈ ਦੇ ਵਿੱਚ ਕਰੇਨ ਦਾ ਬੂਮ ਟੁੱਟਣ ਨਾਲ ਮੌਤ ਹੋਣ ਦੀ ਦੁੱਖਦਾਈ ਖਬਰ ਆਈ ਹੈ । ਜਵਾਨ ਪੁੱਤ ਦੀ ਮੌਤ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 22 ਸਾਲਾ ਨੌਜਵਾਨ ਜਾਰਜ ਮਸੀਹ ਪੁੱਤਰ ਬਲਕਾਰ ਮਸੀਹ ਪਿੰਡ ਰੂਪੋਵਾਲੀ ਰੋਜੀ ਰੋਟੀ ਕਮਾਉਣ ਲਈ ਕਰੀਬ ਪੌਣੇ ਦੋ ਸਾਲ ਪਹਿਲਾਂ ਦੁਬਈ ਦੀ ਟੈਗ ਕੰਪਨੀ ਵਿੱਚ ਹੈਲਪਰ ਦੇ ਵਿਜੇ ਤੇ ਗਿਆ ਸੀ ਤੇ ਬੀਤੇ ਕੱਲ ਉਹਨਾਂ ਨੂੰ ਦੁਬਈ ਵਿੱਚੋਂ ਉਨ੍ਹਾਂ ਦੇ ਨਾਂਲ ਕੰਮ ਕਰਦੇ ਨੌਜਵਾਨਾਂ ਦਾ ਫੋਨ ਆਇਆ ਕਿ ਜਰਜ ਮਸੀਹ ਦੀ ਮੋਬਾਇਲ ਕਰੇਨ ਦਾ ਬੂਮ ਟੁੱਟਣ ਦੇ ਨਾਲ ਉਸ ਦੇ ਥੱਲੇ ਆ ਕੇ ਗੰਭੀਰ ਜਖਮੀ ਹੋਇਆ ਹੈ ਜਿਸ ਨੂੰ ਇਲਾਜ ਲਈ ਕੰਪਨੀ ਦੇ ਅਧਿਕਾਰੀਆਂ ਨੇ ਹਸਪਤਾਲ ਲਜਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋਈ ਹੈ।ਇਸ ਮੌਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਦੇ ਦੇਹ ਵਤਨ ਲਿਆਉਣ ਵਿੱਚ ਮਦਦ ਕੀਤੀ ਜਾਵੇ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਾਰਜ ਮਸੀਹ ਦੀਆਂ ਦੋ ਭੈਣਾਂ,ਦੋ ਭਰਾ ਅਤੇ ਬਜ਼ੁਰਗ ਮਾਤਾ ਪਿਤਾ ਦਾ ਗੁਜਾਰਾ ਉਸ ਦੇ ਸਿਰ ਤੇ ਚਲਦਾ ਸੀ ਪਰ ਉਸ ਤੇ ਭਾਰ ਜਵਾਨੀ ਵਿੱਚ ਚਲੇ ਜਾਣ ਨਾਲ ਪਰਿਵਾਰ ਨੂੰ ਨਾ ਸਹਿਣਯੋਗ ਘਾਟਾ ਪਿਆ ਹੈ।

Read News Paper

Related articles

spot_img

Recent articles

spot_img