ਜਲੰਧਰ/ਪੰਜਾਬ ਪੋਸਟ
ਸਿਆਸਤ ਵਿੱਚ ਅੱਜ ਇਹ ਚਰਚਿਤ ਘਟਨਾਕ੍ਰਮ ਸਾਰਾ ਦਿਨ ਚੱਲਦਾ ਰਿਹਾ ਅਤੇ ਇਸ ਤਹਿਤ ਜਲੰਧਰ ਪੱਛਮੀ ਤੋਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਜਿਹੜੇ ਦੁਪਹਿਰੇ ਸਮੇਂ ਆਪ ਵਿੱਚ ਸ਼ਾਮਲ ਹੋ ਗਏ ਸਨ, ਉਹ ਦੇਰ ਸ਼ਾਮ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਬਾਗੀ ਧੜੇ ਦੀ ਸੀਨੀਅਰ ਲੀਡਰ ਬੀਬੀ ਜਗੀਰ ਕੌਰ ਤੋਂ ਇਲਾਵਾ ਹੋਰ ਬਾਗੀ ਲੀਡਰਾਂ ਨੇ ਸੁਰਜੀਤ ਕੌਰ ਨੂੰ ਅਕਾਲੀ ਦਲ ਵਿੱਚ ਮੁੜ ਸ਼ਾਮਲ ਕਰਵਾਇਆ, ਜਿਸ ਤੋਂ ਭਾਵ ਇਹ ਹੈ ਕਿ ਉਹ ਬਾਗੀ ਧੜੇ ਦੇ ਨਾਲ ਹੀ ਨਜ਼ਰ ਆ ਸਕਦੇ ਹਨ।
ਦੁਪਹਿਰੇ ‘ਆਪ’ ’ਚ ਸ਼ਾਮਲ ਹੋਏ ਸੁਰਜੀਤ ਕੌਰ ਸ਼ਾਮ ਨੂੰ ਮੁੜ ਅਕਾਲੀ ਦਲ ’ਚ ਵਾਪਸ
Published: