ਅਫਰੀਕਾ/ਪੰਜਾਬ ਪੋਸਟ
ਦੱਖਣੀ ਅਫਰੀਕਾ ਦੀ ਕਿ੍ਕਟ ਟੀਮ ਮੌਜੂਦਾ ਸਮੇਂ ਚੱਲ ਰਹੇ ਟੀ-20 ਕਿ੍ਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਹੁਣ ਤੋਂ ਥੋੜੀ ਦੇਰ ਪਹਿਲਾਂ ਮੁਕੰਮਲ ਹੋਏ ਪਹਿਲੇ ਸੈਮੀਫਾਈਨਲ ਵਿੱਚ ਦੱਖਣੀ ਅਫਰੀਕਾ ਨੇ ਅਫਗਾਨਿਸਤਾਨ ਨੂੰ 9 ਵਿਕਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਪਹਿਲੀ ਵਾਰ ਕਿ੍ਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗਾ ਬਣਾਈ ਹੈ। ਪਿਛਲੇ ਮੈਚਾਂ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਲਿਆਉਣ ਵਾਲੀ ਅਫਗਾਨਿਸਤਾਨ ਦੀ ਟੀਮ ਇਸ ਮੈਚ ਵਿੱਚ ਸਿਰਫ 56 ਦੌੜਾਂ ’ਤੇ ਆਲ ਆਊਟ ਹੋ ਗਈ ਅਤੇ ਦੱਖਣੀ ਅਫਰੀਕਾ ਨੇ ਇੱਕ ਤਰਫਾ ਅੰਦਾਜ਼ ਵਿੱਚ ਆਸਾਨੀ ਨਾਲ ਇਹ ਟੀਚਾ ਹਾਸਲ ਕਰ ਲਿਆ ਅਤੇ ਮੈਚ ਜਿੱਤ ਕੇ ਇਤਿਹਾਸ ਰਚ ਦਿੱਤਾ। ਟੀ-20 ਕਿ੍ਕਟ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿੱਚ ਅੱਜ ਸ਼ਾਮ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ ਅਤੇ ਉਸ ਮੈਚ ਦੀ ਜੇਤੂ ਟੀਮ ਫ਼ਾਈਨਲ ’ਚ ਦੱਖਣੀ ਅਫਰੀਕਾ ਨਾਲ ਟੱਕਰ ਲਵੇਗੀ।
ਪਹਿਲੀ ਵਾਰ ਕਿ੍ਕਟ ਵਿਸ਼ਵ ਕੱਪ 2024 ਦੇ ਫ਼ਾਈਨਲ ’ਚ ਪਹੁੰਚੀ ਦੱਖਣੀ ਅਫਰੀਕਾ ਦੀ ਟੀਮ
Published: