ਨਵੀਂ ਦਿੱਲੀ/ਪੰਜਾਬ ਪੋਸਟ
ਫੌਜ ਵਿੱਚ ਭਰਤੀ ਸਬੰਧੀ ਕੇਂਦਰ ਵੱਲੋਂ ਲਿਆਂਦੀ ਅਗਨੀਵੀਰ ਯੋਜਨਾ ਤਹਿਤ ਹੁਣ ਨੌਜਵਾਨਾਂ ਲਈ ਵੱਡੀ ਖਬਰ ਆਈ ਹੈ। ਕੇਂਦਰ ਸਰਕਾਰ ਨੇ ਅਗਨੀਵੀਰਾਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਇੱਕ ਵੱਡਾ ਫੈਸਲਾ ਲਿਆ ਹੈ ਜਿਹੜਾ ਅਰਧ ਸੈਨਿਕ ਬਲਾਂ ਵਿੱਚ ਸਾਬਕਾ ਅਗਨੀਵੀਰਾਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਦੇ ਫੈਸਲੇ ਨਾਲ ਸਬੰਧਤ ਹੈ। ਹੁਣ ਕੇਂਦਰ ਵੱਲੋਂ ਇਸ ਫੈਸਲੇ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਸੀਆਈਐਸਐਫ ਤੋਂ ਸੀਆਰਪੀਐਫ ਤੱਕ, ਸਾਬਕਾ ਅਗਨੀਵੀਰਾਂ ਨੂੰ ਹੁਣ 10 ਫੀਸਦੀ ਰਾਖਵੇਂਕਰਨ ਦਾ ਲਾਭ ਦਿੱਤਾ ਜਾਵੇਗਾ। ਇਸ ਦੇ ਲਈ ਅਰਧ ਸੈਨਿਕ ਬਲਾਂ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਚੇਤੇ ਰਹੇ ਕਿ ਅਗਨੀਵੀਰ ਸਕੀਮ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਰਹੇ ਹਨ। ਸੰਸਦ ਵਿੱਚ ਵਿਰੋਧੀ ਧਿਰ ਵੱਲੋਂ ਅਗਨੀਵੀਰਾਂ ਨੂੰ ਬਰਾਬਰ ਸਹੂਲਤਾਂ ਦੇਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਹੁਣ ਇਸ ਨਵੀਂ ਸੂਚਨਾ ਮੁਤਾਬਕ ਆਏ ਕੇਂਦਰ ਦੇ ਇਸ ਫੈਸਲੇ ਨਾਲ ਹਜ਼ਾਰਾਂ ਅਗਨੀਵੀਰਾਂ ਨੂੰ ਫਾਇਦਾ ਹੋਵੇਗਾ।
ਅਗਨੀਵੀਰ ਫੌਜੀ ਭਰਤੀ ਯੋਜਨਾ ‘ਚ ਕੇਂਦਰ ਸਰਕਾਰ ਨੇ ਰਾਖਵੇਂਕਰਨ ਦੀ ਮੱਦ ਜੋੜੀ

Published: