-1.3 C
New York

ਏਅਰ ਇੰਡੀਆ ਐਕਸਪ੍ਰੈੱਸ ਦਾ ਵਿਵਾਦ ਸੁਲਝਿਆ: ਹੜਤਾਲ ਦੀ ਸਮਾਪਤੀ ਉਪਰੰਤ ਕੰਮ ’ਤੇ ਪਰਤਿਆ ਸਟਾਫ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ
ਏਅਰ ਇੰਡੀਆ ਐਕਸਪ੍ਰੈਸ ਦੇ ਚਾਲਕ ਦਲ ਦੇ ਮੈਂਬਰਾਂ ਨੇ ਕੰਮ ’ਤੇ ਪਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਅੱਜ ਏਅਰਲਾਈਨ ਦਾ ਸੰਚਾਲਨ ਹੌਲੀ-ਹੌਲੀ ਸੁਧਰਨਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਇਸ ਦੇ ਬਾਵਜੂਦ ਅੱਜ ਕੁੱਝ ਉਡਾਣਾਂ ਰੱਦ ਕੀਤੀਆਂ ਗਈਆਂ। ਸੂਤਰਾਂ ਮੁਤਾਬਕ ਹਾਲਤ ਪਹਿਲਾਂ ਵਰਗੇ ਹੋਣ ’ਚ ਹਾਲੇ ਦੋ ਦਿਨ ਲੱਗਣਗੇ। ਚੇਤੇ ਰਹੇ ਕਿ ਕੰਪਨੀ ਦੇ ਚਾਲਕ ਦਲ ਦੇ ਮੈਂਬਰਾਂ ਦੀ ਹੜਤਾਲ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ ਸਨ। ਚਾਲਕ ਦਲ ਮੈਂਬਰਾਂ ਨੇ ਏਅਰਲਾਈਨ ਵਿੱਚ ਕਥਿਤ ਦੁਰ-ਪ੍ਰਬੰਧ ਦੇ ਵਿਰੋਧ ਵਿੱਚ ਹੜਤਾਲ ਕੀਤੀ ਸੀ। ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਨੇ ਬਿਨਾਂ ਕਿਸੇ ਨੋਟਿਸ ਦੇ ਵੱਡੇ ਪੱਧਰ ’ਤੇ ਬੀਮਾਰੀ ਦੀ ਛੁੱਟੀ ’ਤੇ ਜਾਣ ਵਾਲੇ ਕੈਬਿਨ ਕਰੂ ਮੈਂਬਰਾਂ ਦੀਆਂ ਸੇਵਾਵਾਂ ਨੂੰ ‘ਤੁਰੰਤ ਪ੍ਰਭਾਵ ਨਾਲ ਖਤਮ’ ਕਰ ਦੇਣ ਦਾ ਕਦਮ ਚੁੱਕ ਲਿਆ ਸੀ। ਇਸ ਤੋਂ ਬਾਅਦ ਦੋਹਾਂ ਧਿਰਾਂ ਦੀ ਗੱਲਬਾਤ ਵੀ ਹੋਈ ਅਤੇ ਇਸ ਉਪਰੰਤ ਬੀਤੀ ਰਾਤ ਹੜਤਾਲ ਵਾਪਸ ਲੈਣ ਦਾ ਐਲਾਨ ਹੋਇਆ। ਇਸ ਦੇ ਨਾਲ ਏਅਰਲਾਈਨ ਪ੍ਰਬੰਧਨ ਨੇ 25 ਚਾਲਕ ਦਲ ਮੈਂਬਰਾਂ ਦੀ ਬਰਖਾਸਤਗੀ ਪੱਤਰ ਵਾਪਸ ਲੈ ਲਿਆ। ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰਲਾਈਨ ਨੇ ਹੜਤਾਲ ਕਾਰਨ ਮੰਗਲਵਾਰ ਰਾਤ ਤੋਂ ਹੁਣ ਤੱਕ 170 ਉਡਾਣਾਂ ਰੱਦ ਕਰ ਦਿੱਤੀਆਂ ਹਨ। ਅਚਾਨਕ ਰੱਦ ਹੋਈਆਂ ਉਡਾਣਾਂ ਕਾਰਨ ਲਗਭਗ 15,000 ਯਾਤਰੀ ਪ੍ਰੇਸ਼ਾਨ ਹੋਏ। ਏਅਰ ਇੰਡੀਆ ਐਕਸਪ੍ਰੈਸ ਰੋਜ਼ਾਨਾ ਲਗਪਗ 380 ਉਡਾਣਾਂ ਚਲਾਉਂਦੀ ਹੈ ਅਤੇ ਪਿਛਲੇ ਦੋ ਦਿਨਾਂ ਤੋਂ ਸਮੁੱਚੇ ਘਟਨਾਕ੍ਰਮ ਕਰਕੇ ਕੰਮਕਾਜ ਕਾਫੀ ਪ੍ਰਭਾਵਿਤ ਹੋਇਆ ਹੈ ਪਰ ਹੁਣ ਹਾਲਾਤ ਆਮ ਵਰਗੇ ਹੋਣ ਲੱਗ ਪਏ ਹਨ।

Read News Paper

Related articles

spot_img

Recent articles

spot_img