ਫਰਾਂਸ/ਪੰਜਾਬ ਪੋਸਟ
ਯੂਰਪੀ ਦੇਸ਼ ਫਰਾਂਸ ਵਿਚ ਇੱਕ ਯਾਤਰੀ ਜਹਾਜ਼ ਹਾਈਵੇਅ ’ਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ 3 ਜਾਣਿਆਂ ਦੀ ਜਾਨ ਚਲੀ ਗਈ। ਇਹ ਹਾਦਸਾ ਫਰਾਂਸ ਦੇਸ਼ ਦੇ ਸੀਨੇ-ਏਟ-ਮਾਰਨੇ ਖੇਤਰ ਦੇ ਇੱਕ ਛੋਟੇ ਜਿਹੇ ਕਮਿਊਨ ਕਾਲਜਿਏਨ ਦੇ ਨੇੜੇ ਏ-4 ਹਾਈਵੇਅ ’ਤੇ ਵਾਪਰਿਆ। ਕਾਲਜਿਏਨ ਦਾ ਇਹ ਖੇਤਰ ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਲਗਭਗ 18 ਮੀਲ ਪੂਰਬ ਵੱਲ ਪੈਂਦਾ ਹੈ। ਇਸ ਹਾਦਸੇ ਵਿੱਚ ਜਿਨਾਂ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਉਨਾਂ ਵਿੱਚ ਇੱਕ ਔਰਤ ਅਤੇ ਦੋ ਪੁਰਸ਼ ਸਨ ਜਦਕਿ ਇਸ ਜਹਾਜ਼ ਵਿੱਚ ਦੋ ਹੋਰ ਯਾਤਰੀ ਸਨ। ਫਰਾਂਸ ਦੇ ਅਧਿਕਾਰੀ ਇਸ ਜਹਾਜ਼ ਹਾਦਸੇ ਦੀ ਜਾਂਚ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ, ਜਹਾਜ਼ ਦੇ ਉਡਾਣ ਭਰਨ ਤੋਂ ਥੋੜੀ ਦੇਰ ਬਾਅਦ ਪਾਇਲਟ ਨੇ ਇੱਕ ਉੱਚ ਵੋਲਟੇਜ ਲਾਈਨ ਨੂੰ ਟੱਕਰ ਮਾਰ ਦਿੱਤੀ।
ਫਰਾਂਸ ਦੇਸ਼ ਵਿੱਚ ਵਾਪਰਿਆ ਹਵਾਈ ਹਾਦਸਾ : ਤਿੰਨ ਲੋਕਾਂ ਦੀ ਗਈ ਜਾਨ
Published: