9.9 C
New York

ਟਾਈਮ ਮੈਗਜ਼ੀਨ’ ਦੀ 100 ਸਭ ਤੋਂ ਪ੍ਰਭਾਵਸ਼ਾਲੀ ਸੂਚੀ ਵਿੱਚ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਸ਼ਾਮਲ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ  

ਨਿਊਯਾਰਕ ਟਾਈਮ ਦੀ 100 ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਦੀ ਸੂਚੀ ਜਾਰੀ ਕੀਤੀ ਗਈ। ਇਸ ਵਿੱਚ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ, ਬਾਲੀਵੁੱਡ ਅਭਿਨੇਤਰੀ ਆਲੀਆ ਭੱਟ, ਮਾਈਕ੍ਰੋਸਾਫਟ ਦੇ ਸੀ. ਈ. ਓ. ਸੱਤਿਆ ਨਡੇਲਾ, ਪਹਿਲਵਾਨ ਸਾਕਸ਼ੀ ਮਲਿਕ ਅਤੇ ਅਦਾਕਾਰ-ਨਿਰਦੇਸ਼ਕ ਦੇਵ ਪਟੇਲ ਅਤੇ ਕਈ ਹੋਰ ਭਾਰਤੀ ਸ਼ਾਮਲ ਹਨ।
ਟਾਈਮ ਦੀ 2024 ਦੀ ਸੂਚੀ ਵਿੱਚ ਯੂ. ਐੱਸ. ਡਿਪਾਰਟਮੈਂਟ ਆਫ਼ ਐਨਰਜੀ ਦੇ ਲੋਨ ਪ੍ਰੋਗਰਾਮ ਦਫ਼ਤਰ ਦੇ ਡਾਇਰੈਕਟਰ ਜਿਗਰ ਸ਼ਾਹ, ਯੇਲ ਯੂਨੀਵਰਸਿਟੀ ਵਿੱਚ ਖਗੋਲ ਵਿਗਿਆਨ ਦੇ ਪ੍ਰੋਫੈਸਰ ਪਿ੍ਰਯਮਵਦਾ ਨਟਰਾਜਨ, ਭਾਰਤੀ ਮੂਲ ਦੀ ਰੈਸਟੋਰੈਂਟ ਮਾਲਕ ਆਸਮਾ ਖਾਨ ਦੇ ਨਾਲ-ਨਾਲ ਰੂਸੀ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਾਵਲਨੀ ਦੀ ਪਤਨੀ ਯੂਲੀਆ ਨਵਲਨਯਾ ਸ਼ਾਮਲ ਹਨ।  
ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲਨ ਨੇ ਅਜੈ ਬੰਗਾ ਬਾਰੇ ਲਿਖਿਆ ਕਿ ਪਿਛਲੇ ਜੂਨ ਵਿਚ ਵਿਸ਼ਵ ਬੈਂਕ ਦੇ ਪ੍ਰਧਾਨ ਬਣਨ ਤੋਂ ਬਾਅਦ, ਅਜੈ ਬੰਗਾ ਨੇ ਗਰੀਬੀ ਤੋਂ ਮੁਕਤ ਦੁਨੀਆਂ ਬਣਾਉਣ ਦਾ ਇੱਕ ਨਵਾਂ ਦਿ੍ਰਸ਼ਟੀਕੋਣ ਪੇਸ਼ ਕੀਤਾ ਅਤੇ ਇਸ ਦੇ ਨਾਲ ਦਲੇਰੀ ਨਾਲ ਅੱਗੇ ਵਧਿਆ। ਟਾਈਮ ਦੀ ਪ੍ਰੋਫਾਈਲ ’ਤੇ ਲਿਖਿਆ, ‘ਇੱਕ ਅਹਿਮ ਸੰਸਥਾ ਨੂੰ ਬਦਲਣ ਦਾ ਅਹਿਮ ਕੰਮ ਕਰਨ ਲਈ ਹੁਨਰਮੰਦ ਆਗੂ ਨੂੰ ਲੱਭਣਾ ਸੌਖਾ ਨਹੀਂ’। ਨਿਰਦੇਸ਼ਕ ਅਤੇ ਨਿਰਮਾਤਾ ਟੌਮ ਹਾਰਪਰ ਨੇ ਆਲੀਆ ਭੱਟ ਬਾਰੇ ਲਿਖਿਆ, ‘ਆਲੀਆ ਭੱਟ ਭਾਰਤ ਫ਼ਿਲਮ ਉਦਯੋਗ ’ਚ ਵਿਸ਼ਵ ਦੀ ਪ੍ਰਸ਼ੰਸ਼ਾ ਹਾਸਲ ਕਰਨ ਵਾਲੇ ਮੋਹਰੀ ਕਲਾਕਾਰਾਂ ’ਚੋਂ ਇਕ ਨਹੀਂ ਬਲਕਿ ਉਹ ਇੱਕ ਮਹਿਲਾ ਕਾਰੋਬਾਰੀ ਤੇ ਦਾਨੀ ਵੀ ਹਨ ਜਿਹੜੇ ਇਮਾਨਦਾਰੀ ਨਾਲ ਅਗਵਾਈ ਕਰਦੇ ਹਨ’’  ਟਾਈਮ ਨੇ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਬਾਰੇ ਲਿਖਿਆ ਹੈ ਕਿ ਉਹ ਸਾਡੇ ਭਵਿੱਖ ਨੂੰ ਆਕਾਰ ਦੇਣ ਵਿਚ ਬਹੁਤ ਪ੍ਰਭਾਵਸ਼ਾਲੀ ਹਨ।

Read News Paper

Related articles

spot_img

Recent articles

spot_img