ਉੱਤਰੀ ਐਲਾਬਾਮਾ/ਪੰਜਾਬ ਪੋਸਟ
ਅਮਰੀਕਾ ਦੇ ਉੱਤਰੀ ਐਲਬਾਮਾ ਵਿਖੇ ਅੱਜ ਇੱਕ 16 ਸਾਲ ਦੀ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ l ਇਹ ਘਟਨਾ ਐਲਾਬਾਮਾ ਦੇ ਨੈਸ਼ਵਿਲ ਐਵੇਨਿਊ ਵਿਖੇ ਦੇਰ ਰਾਤ ਇੱਕ ਵਜੇ ਦੇ ਕਰੀਬ ਵਾਪਰੀ ਦੱਸੀ ਜਾਂਦੀ ਹੈ l ਸਥਾਨਕ ਪੁਲਿਸ ਅਧਿਕਾਰੀਆਂ ਮੁਤਾਬਕ ਹਮਲਾਵਰ ਵੱਲੋਂ ਅਸਲ ਵਿੱਚ ਕਿਸੇ ਹੋਰ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਗੋਲੀ ਚਲਾਈ ਗਈ ਸੀ ਅਤੇ ਇਸ ਤਰਾਂ, ਇਹ ਲੜਕੀ ਹਮਲਾਵਰ ਦਾ ਮੂਲ ਨਿਸ਼ਾਨਾ ਨਹੀਂ ਸੀ l ਪੁਲਿਸ ਵੱਲੋਂ ਘਟਨਾ ਸਥਾਨ ‘ਤੇ ਪਹੁੰਚਣ ਤੋਂ ਬਾਅਦ ਇਸ ਲੜਕੀ ਨੂੰ ਸਥਾਨਕ ਹੈਲਨ ਕੈਲਰ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਹੋਇਆਂ ਉਸ ਦਾ ਦਿਹਾਂਤ ਹੋ ਗਿਆl ਮਿਲੀ ਜਾਣਕਾਰੀ ਮੁਤਾਬਕ ਲੜਕੀ ਉੱਪਰ ਇੱਕ ਵਾਰ ਗੋਲੀ ਚਲਾਈ ਗਈ ਅਤੇ ਫਿਲਹਾਲ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ l ਇਸ ਸਬੰਧੀ ਸਥਾਨਕ ਪੁਲਿਸ ਅਤੇ ਜਾਸੂਸੀ ਅਧਿਕਾਰੀਆਂ ਵੱਲੋਂ ਚਸ਼ਮਦੀਦ ਗਵਾਹਾਂ ਦੇ ਬਿਆਨ ਲਏ ਜਾ ਰਹੇ ਹਨ ਤਾਂ ਜੋ ਇਸ ਘਟਨਾ ਸਬੰਧੀ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਸਕੇ l ਸ਼ੈਫੀਲਡ ਪੁਲਿਸ ਵੱਲੋਂ ਇਸ ਘਟਨਾਕ੍ਰਮ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ l
ਅਮਰੀਕਾ ਦੇ ਉੱਤਰੀ ਐਲਾਬਾਮਾ ਵਿਖੇ ਇੱਕ 16 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ
Published: