*ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਾ ਲੜਣ ਦੇ ਫੈਸਲੇ ਨੂੰ ‘ਸਕ੍ਰਿਪਟਡ’ ਦੱਸਦੇ ਹੋਏ ਜਥੇਦਾਰ ਬਾਰੇ ਵੀ ਕੀਤੀ ਸੀ ਟਿੱਪਣੀ
ਗਿੱਦੜਬਾਹਾ/ਪੰਜਾਬ ਪੋਸਟ
ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਐੱਮ.ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੰਘ ਸਾਹਿਬਾਨ ਤੋਂ ਮੁਆਫੀ ਮੰਗ ਲਈ ਹੈ। ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਸਾਹਿਬਾਨ ਸਬੰਧੀ ਬਿਆਨ ਦੇਣ ਉਪਰੰਤ ਰਾਜਾ ਵੜਿੰਗ ਨੇ ਜਥੇਦਾਰ ਸਾਹਿਬਾਨ ਤੋਂ ਇਹ ਮੁਆਫੀ ਮੰਗੀ ਹੈ। ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਾ ਲੜਣ ਦੇ ਫ਼ੈਸਲੇ ਨੂੰ ‘ਸਕ੍ਰਿਪਟਡ’ ਦੱਸਿਆ ਸੀ ਅਤੇ ਨਾਲ ਹੀ ਜਥੇਦਾਰ ਗਿਆਨੀ ਰਘਬੀਰ ਸਿੰਘ ‘ਤੇ ਵੀ ਸਵਾਲ ਚੁੱਕੇ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਦਿੱਤੇ ਗਏ ਇਸ ਬਿਆਨ ਕਾਰਨ ਓਹ ਵਿਵਾਦਾਂ ‘ਚ ਘਿਰ ਗਏ ਸਨ। ਹੁਣ ਰਾਜਾ ਵੜਿੰਗ ਨੇ ਜਥੇਦਾਰ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਨੇ ਤਾਂ ਸਿਰਫ਼ ਆਪਣੇ ਮਨ ਦੀ ਗੱਲ ਕਹੀ ਸੀ ਪਰ ਜੇਕਰ ਇਸ ਨਾਲ ਜਥੇਦਾਰ ਸਾਹਿਬ ਦੇ ਅਕਸ ਨੂੰ ਕਿਸੇ ਤਰ੍ਹਾਂ ਨਾਲ ਵੀ ਠੇਸ ਪਹੁੰਚੀ ਹੈ ਤਾਂ ਉਹ ਸਿਰ ਝੁਕਾ ਕੇ ਉਨ੍ਹਾਂ ਤੋਂ ਮੁਆਫ਼ੀ ਮੰਗਦੇ ਹਨ।