ਵਾਸ਼ਿੰਗਟਨ ਡੀ.ਸੀ./ਪੰਜਾਬ ਪੋਸਟ
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਯੂਕ੍ਰੇਨ ਲਈ ਦੋ ਅਰਬ ਅਮਰੀਕੀ ਡਾਲਰ ਦੇ ਹਥਿਆਰ ਸੌਦੇ ਦਾ ਐਲਾਨ ਕੀਤਾ ਹੈ। ਬਲਿੰਕਨ ਯੂਕ੍ਰੇਨ ਨੂੰ ਅਮਰੀਕੀ ਮਦਦ ਦਾ ਭਰੋਸਾ ਦੇਣ ਲਈ ਕੀਵ ਵਿੱਚ ਹਨ ਅਤੇ ਇਸੇ ਤਹਿਤ ਇਹ ਐਲਾਨ ਕੀਤਾ ਗਿਆ। ਯੂਕ੍ਰੇਨ, ਰੂਸ ਦੇ ਨਵੇਂ ਹਮਲਿਆਂ ਦਾ ਮੁਕਾਬਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਬਲਿੰਕਨ ਨੇ ਕੀਵ ਦੇ ਦੋ ਦਿਨਾਂ ਦੌਰੇ ਦੌਰਾਨ ਆਪਣੇ ਮਗਰਲੇ ਸਮਾਗਮ ਵਿੱਚ ਕਿਹਾ ਕਿ ਬਾਈਡਨ ਪ੍ਰਸ਼ਾਸਨ ਨੇ ਯੂਕ੍ਰੇਨ ਲਈ ਇੱਕ 2 ਬਿਲੀਅਨ ਅਮਰੀਕੀ ਡਾਲਰ, ਮੱਧਮ ਅਤੇ ਲੰਮੇ ਸਮੇਂ ਦੇ ਵਿਦੇਸ਼ੀ ਫੌਜੀ ਵਿੱਤ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਪੈਸਾ ਲਗਭਗ 1.6 ਬਿਲੀਅਨ ਅਮਰੀਕੀ ਡਾਲਰ, ਕਾਂਗਰਸ ਦੁਆਰਾ ਪਾਸ ਕੀਤੇ ਸਪਲੀਮੈਂਟਲ ਵਿਦੇਸ਼ੀ ਸਹਾਇਤਾ ਐਕਟ ਵਿੱਚ ਯੂਕ੍ਰੇਨ ਨੂੰ ਅਲਾਟ ਕੀਤੇ ਗਏ 60 ਬਿਲੀਅਨ ਡਾਲਰ ਦੇ ਹਿੱਸੇ ਵਜੋਂ ਆਇਆ ਹੈ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੁਆਰਾ ਦਸਤਖਤ ਕੀਤੇ ਗਏ ਹਨ।
ਅਮਰੀਕਾ ਵੱਲੋਂ ਯੂਕ੍ਰੇਨ ਲਈ ਹੋਰ ਇਮਦਾਦ ਦਾ ਐਲਾਨ

Published: