ਵਾਸ਼ਿੰਗਟਨ ਡੀ ਸੀ/ਪੰਜਾਬ ਪੋਸਟ
ਅਮਰੀਕਾ ਵਿਖੇ ਪ੍ਰਤੀਨਿਧੀ ਸਭਾ ਦੀਆਂ ਚੋਣਾਂ ’ਚ 6 ਭਾਰਤੀ-ਅਮਰੀਕੀਆਂ ਨੇ ਜਿੱਤ ਹਾਸਲ ਕੀਤੀ ਹੈ। ਮੌਜੂਦਾ ਕਾਂਗਰਸ (ਅਮਰੀਕੀ ਸੰਸਦ) ਵਿਚ ਉਨ੍ਹਾਂ ਦੀ ਗਿਣਤੀ ਪੰਜ ਸੀ। ਸਾਰੇ ਪੰਜ ਮੌਜੂਦਾ ਭਾਰਤੀ-ਅਮਰੀਕੀ ਮੈਂਬਰ ਪ੍ਰਤੀਨਿਧੀ ਸਭਾ ਲਈ ਦੁਬਾਰਾ ਚੁਣੇ ਗਏ ਹਨ। ਭਾਰਤੀ-ਅਮਰੀਕੀ ਵਕੀਲ ਸੁਹਾਸ ਸੁਬਰਾਮਨੀਅਮ ਵਰਜੀਨੀਆ ਅਤੇ ਪੂਰੇ ਈਸਟ ਕੋਸਟ ਤੋਂ ਚੁਣੇ ਜਾਣ ਵਾਲੇ ਭਾਈਚਾਰੇ ਦੇ ਪਹਿਲੇ ਵਿਅਕਤੀ ਬਣ ਗਏ ਹਨ। ਸੁਬਰਾਮਨੀਅਮ ਨੇ ਰਿਪਬਲਿਕਨ ਮਾਈਕ ਕਲੇਂਸੀ ਨੂੰ ਹਰਾਇਆ। ਉਹ ਇਸ ਸਮੇਂ ਵਰਜੀਨੀਆ ਸਟੇਟ ਸੈਨੇਟਰ ਹਨ। ਉਹ ਕਾਂਗਰਸ ਦੀ ‘ਸਮੋਸਾ ਕਾਕਸ’ ’ਚ ਸ਼ਾਮਲ ਹੋ ਗਏ ਹਨ, ਜਿਸ ’ਚ ਇਸ ਸਮੇਂ ਪੰਜ ਭਾਰਤੀ ਅਮਰੀਕੀ- ਅਮੀ ਬੇਰਾ, ਰਾਜਾ, ਕ੍ਰਿਸ਼ਨਾਮੂਰਤੀ ਰੋ ਖੰਨਾ, ਪ੍ਰਮਿਲਾ ਜੈਪਾਲ ਅਤੇ ਥਾਨੇਦਾਰ ਸ਼ਾਮਲ ਹਨ। ‘ਸਮੋਸਾ ਕਾਕਸ’ ਅਮਰੀਕੀ ਕਾਂਗਰਸ ਵਿਚ ਭਾਰਤੀ-ਅਮਰੀਕੀਆਂ ਦੇ ਗੈਰ ਰਸਮੀ ਸਮੂਹ ਨੂੰ ਦਿਤਾ ਗਿਆ ਨਾਮ ਹੈ। ਸਾਰੇ ਪੰਜ ਮੌਜੂਦਾ ਭਾਰਤੀ-ਅਮਰੀਕੀ ਮੈਂਬਰ ਪ੍ਰਤੀਨਿਧੀ ਸਭਾ ਲਈ ਦੁਬਾਰਾ ਚੁਣੇ ਗਏ ਹਨ। ਥਾਨੇਦਾਰ ਮਿਸ਼ੀਗਨ ਦੇ 13ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਤੋਂ ਲਗਾਤਾਰ ਦੂਜੀ ਵਾਰ ਚੁਣੇ ਗਏ ਸਨ। ਉਨ੍ਹਾਂ ਨੇ 2023 ’ਚ ਪਹਿਲੀ ਵਾਰ ਇਹ ਚੋਣ ਜਿੱਤੀ ਸੀ।
ਅਮਰੀਕਾ ਦੀ ਪ੍ਰਤੀਨਿਧੀ ਸਭਾ ਦੀਆਂ ਚੋਣਾਂ ’ਚ 6 ਭਾਰਤੀ-ਅਮਰੀਕੀ ਆਗੂਆਂ ਦੀ ਜਿੱਤ ਹੋਈ
Published: