ਕੈਰੋਲੀਨਾ/ਪੰਜਾਬ ਪੋਸਟ
ਅਮਰੀਕਾ ਦੇ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਜਾਣੀ ਪਛਾਣੀ ਡਿਪਲੋਮੈਟ ਨਿੱਕੀ ਹੈਲੇ ਨੇ ਇਹ ਦੱੁਖਦ ਜਾਣਕਾਰੀ ਸੋਸ਼ਲ ਮੀਡੀਆ ਜ਼ਰੀਏ ਸਾਂਝੀ ਕੀਤੀ ਹੈ ਕਿ ਪਿਛਲੇ ਕੱੁਝ ਘੰਟਿਆਂ ਦੌਰਾਨ ਉਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਹੈਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਕੌਮਾਂਤਰੀ ਪਿਤਾ ਦਿਵਸ ਵਾਲੇ ਦਿਨ ਉਨਾਂ ਦੇ ਪਿਤਾ ਅਜੀਤ ਸਿੰਘ ਰੰਧਾਵਾ 64 ਸਾਲ ਦੀ ਉਮਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਇਸ ਪੋਸਟ ਜ਼ਰੀਏ ਨਿੱਕੀ ਹੈਲੇ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਆਪਣੇ ਜੀਵਨ ਵਿੱਚ ਉਨਾਂ ਦੇ ਯੋਗਦਾਨ ਨੂੰ ਚੇਤੇ ਕੀਤਾ ਹਾਲਾਂਕਿ ਉਨਾਂ ਨੇ ਦਿਹਾਂਤ ਦੇ ਕਾਰਨ ਜਾਂ ਇਸ ਸਬੰਧੀ ਹੋਰ ਕੋਈ ਵੇਰਵਾ ਫਿਲਹਾਲ ਸਾਂਝਾ ਨਹੀਂ ਕੀਤਾ। ਇਸ ਤੋਂ ਪਹਿਲਾਂ, ਜਨਵਰੀ 2024 ਵਿੱਚ, ਹੈਲੇ ਨੇ ਦੱਖਣੀ ਕੈਰੋਲੀਨਾ ਦੇ ਇੱਕ ਹਸਪਤਾਲ ਵਿੱਚ ਆਪਣੇ ਪਿਤਾ ਨੂੰ ਮਿਲਣ ਲਈ ਆਪਣੀ ਸਿਆਸੀ ਮੁਹਿੰਮ ਨੂੰ ਸੰਖੇਪ ਤੌਰ ਉੱਤੇ ਰੋਕ ਦਿੱਤਾ ਸੀ। ਉਸ ਸਮੇਂ, ਇਹ ਵਿਆਪਕ ਤੌਰ ’ਤੇ ਇਸ ਗੱਲ ਦੀ ਚਰਚਾ ਚੱਲੀ ਸੀ ਕਿ ਉਨਾਂ ਦੇ ਪਿਤਾ ਨੂੰ ਸਰੀਰਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੈਲੇ ਦੇ ਪਿਤਾ, ਅਜੀਤ ਸਿੰਘ ਰੰਧਾਵਾ, ਭਾਰਤ ਦੇ ਪੰਜਾਬ ਸੂਬੇ ਤੋਂ ਜੀਵ ਵਿਗਿਆਨ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਸੀ ਅਤੇ ਇਸ ਉਪਰੰਤ ਬਿ੍ਰਟਿਸ਼ ਕੋਲੰਬੀਆ ਯੂਨੀਵਰਸਿਟੀ ਵਿਖੇ 1969 ਵਿੱਚ ਪੀ.ਐਚ.ਡੀ. ਕਰਨ ਲਈ ਕੈਨੇਡਾ ਆਏ ਸਨ। ਐਚ. ਬੀ.ਸੀ. ਯੂ. ਦੇ ਵੂਰਹੀਸ ਕਾਲਜ ਵਿੱਚ ਪੜਾਉਣ ਲਈ ਉਨਾਂ ਬੈਮਬਰਗ, ਦੱਖਣੀ ਕੈਰੋਲਾਈਨਾ ਵਿਖੇ ਵੀ ਕਾਫੀ ਸਮਾਂ ਬਿਤਾਇਆ। ਇਸੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਨਿੱਕੀ ਹੈਲੇ ਨੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਲਿਖਿਆ, ਕਿ ਉਨਾਂ ਦੇ ਜੀਵਨ ਵਿੱਚ ਉਨਾਂ ਦੇ ਪਿਤਾ ਦੀ ਵਿਸ਼ੇਸ਼ ਭੂਮਿਕਾ ਰਹੀ ਹੈ ਅਤੇ ਸਮੁੱਚੇ ਜੀਵਨ ਦੌਰਾਨ ਉਨਾਂ ਨੇ ਆਪਣੇ ਬੱਚਿਆਂ ਅਤੇ ਪਰਿਵਾਰ ਦੀ ਅਗਲੀ ਪੀੜੀ ਨੂੰ ਵੀ ਮਿਹਨਤ, ਵਿਸ਼ਵਾਸ ਅਤੇ ਚੰਗੇ ਆਚਰਣ ਦੇ ਗੁਣ ਅਪਨਾਉਣ ਕਰਨ ਲਈ ਹਮੇਸ਼ਾ ਪ੍ਰੇਰਿਤ ਕੀਤਾ।
ਪੰਜਾਬੀ ਮੂਲ ਦੀ ਅਮਰੀਕੀ ਸਿਆਸਤਦਾਨ ਨਿੱਕੀ ਹੈਲੇ ਦੇ ਪਿਤਾ ਦਾ ਹੋਇਆ ਦਿਹਾਂਤ
Published: