ਅਮਰੀਕਾ/ਪੰਜਾਬ ਪੋਸਟ
ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਇੱਕ ਸਟੋਰ ’ਚ ਲੁੱਟ ਦੀ ਘਟਨਾ ਵਾਪਰੀ ਜਿਸ ਦੌਰਾਨ ਇੱਕ 32 ਸਾਲਾਂ ਭਾਰਤੀ ਨਾਗਰਿਕ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਬਾਅਦ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਭਾਰਤੀ ਨਾਗਰਿਕ, ਦਾਸਾਰੀ ਗੋਪੀਕਿ੍ਰਸ਼ਨ ਟੈਕਸਾਸ ਦੇ ਡਲਾਸ ਦੇ ਪਲੇਜ਼ੈਂਟ ਗਰੋਵ ਵਿੱਚ ਗੈਸ ਸਟੇਸ਼ਨ ਸਟੋਰ ਵਿੱਚ ਲੁੱਟ ਦੀ ਘਟਨਾ ਸਮੇਂ ਗੰਭੀਰ ਜ਼ਖਮੀ ਹੋ ਗਿਆ ਸੀ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਹ ਆਂਧਰਾ ਪ੍ਰਦੇਸ਼ ਦੇ ਬਾਪਟਲਾ ਜ਼ਿਲੇ ਦਾ ਰਹਿਣ ਵਾਲਾ ਸੀ ਅਤੇ ਮਹਿਜ਼ 8 ਮਹੀਨੇ ਪਹਿਲਾਂ ਹੀ ਅਮਰੀਕਾ ਆਇਆ ਸੀ। ਪਿਛਲੇ ਕੁੱਝ ਸਮੇਂ ਤੋਂ ਅਮਰੀਕਾ ਵਿੱਚ ਇਹੋ ਜਿਹੀਆਂ ਘਟਨਾਵਾਂ ਦਾ ਵਧਣਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ।
ਅਮਰੀਕਾ ਦੇ ਇੱਕ ਸਟੋਰ ’ਤੇ ਲੁੱਟ ਦੀ ਘਟਨਾ : ਭਾਰਤੀ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ

Published: