ਨਿਊਯਾਰਕ/ਪੰਜਾਬ ਪੋਸਟ
ਅਮਰੀਕਾ ਵਿਖੇ ਗੋਲੀਬਾਰੀ ਦੀ ਇੱਕ ਹੋਰ ਵੱਡੀ ਘਟਨਾ ਵਾਪਰੀ ਹੈ ਅਤੇ ਇਸ ਵਾਰ ਇੱਕ ਪੰਜਾਬੀ ਪਰਿਵਾਰ ਦੇ ਨਾਲ ਸਬੰਧਿਤ ਇਸ ਹਿੰਸਕ ਮਾਮਲੇ ਵਿੱਚ ਦੋ ਜਾਨਾਂ ਚਲੇ ਜਾਣ ਦੀ ਦੁਖਦਾਈ ਸੂਚਨਾ ਵੀ ਪ੍ਰਾਪਤ ਹੋਈ ਹੈ। ਅਮਰੀਕਾ ਦੇ ਨਿਊਯਾਰਕ ਇਲਾਕੇ ਦੇ ਕੁਈਨ ਸਟਰੀਟ ਦੇ ਆਸਪਾਸ ਵਾਪਰੇ ਇਸ ਘਟਨਾਕ੍ਰਮ ਤਹਿਤ ਇੱਕ ਪੰਜਾਬੀ ਮੂਲ ਦੇ ਪਰਿਵਾਰ ਵਿੱਚ ਦੋ ਭਰਾਵਾਂ ਦੇ ਆਪਸੀ ਝਗੜੇ ਨੇ ਇਹ ਖੂਨੀ ਰੂਪ ਧਾਰਨ ਕਰ ਲਿਆ। ਮਿਲੀ ਜਾਣਕਾਰੀ ਨਿਊਯਾਰਕ ਦੇ ਰਿਚਮੰਡ ਹਿੱਲ ਇਲਾਕੇ ਵਿਖੇ ਇਹ ਘਟਨਾਕ੍ਰਮ ਵਾਪਰਿਆ ਜਿੱਥੇ ਕਰਮਜੀਤ ਮੁਲਤਾਨੀ ਅਤੇ ਵਿਪਨਪਾਲ ਮੁਲਤਾਨੀ ਨਾਮਕ ਦੋ ਭਰਾਵਾਂ ਦਾ ਆਪਸੀ ਝਗੜਾ ਹੋਇਆ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਕਰਮਜੀਤ ਮੁਲਤਾਨੀ ਨੇ ਆਪਣੇ ਭਰਾ ’ਤੇ ਧੜਾ ਧੜ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ 27 ਸਾਲਾਂ ਦੇ ਵਿਪਨਪਾਲ ਮੁਲਤਾਨੀ ਦੀ ਥਾਂ ਉੱਤੇ ਹੀ ਮੌਤ ਹੋ ਗਈ। ਆਪਣੇ ਭਰਾ ਨੂੰ ਮੌਤ ਦੇ ਘਾਟ ਉਪਰੰਤ ਹਮਲਾਵਰ ਕਮਲਜੀਤ ਮੁਲਤਾਨੀ ਨੇ ਥੋੜੀ ਦੇਰ ਬਾਅਦ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਸਮੁੱਚੇ ਘਟਨਾਕ੍ਰਮ ਦੌਰਾਨ ਹਮਲਾਵਰ ਨੇ ਆਪਣੀ 52 ਸਾਲਾਂ ਮਾਤਾ ਉੱਤੇ ਵੀ ਗੋਲੀਆਂ ਚਲਾਈਆਂ ਜਿਸ ਨੂੰ ਜ਼ਖਮੀ ਹਾਲਤ ਵਿੱਚ ਸਥਾਨਕ ਜਮੈਕਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਨਾਂ ਦੀ ਹਾਲਤ ਸਥਿਤ ਦੱਸੀ ਜਾ ਰਹੀ ਹੈ। ਇੱਕ ਘਰੇਲੂ ਝਗੜੇ ਵੱਲੋਂ ਧਾਰੇ ਗਏ ਇਸ ਖੂਨੀ ਰੂਪ ਉੱਤੇ ਸਮੁੱਚੇ ਇਲਾਕੇ ਵਿੱਚ ਹੈਰਾਨੀ ਅਤੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਅਮਰੀਕਾ ਵਿੱਚ ਪੰਜਾਬੀ ਮੂਲ ਦੇ ਭਰਾਵਾਂ ਦੇ ਝਗੜੇ ਨੇ ਖੂਨੀ ਰੂਪ ਧਾਰਿਆ: ਇੱਕ ਭਰਾ ਵੱਲੋਂ ਦੂਜੇ ਦਾ ਕਤਲ ਕਰਨ ਉਪਰੰਤ ਖੁਦਕੁਸ਼ੀ
Published: