18.4 C
New York

ਅਮਰੀਕਾ ਨੇ ਯੂਕਰੇਨ ਜੰਗ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਇਨਕਾਰ ਕੀਤਾ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ’ਚ ਅੰਤਰ-ਅਟਲਾਂਟਿਕ ਸਬੰਧਾਂ ’ਚ ਨਾਟਕੀ ਬਦਲਾਅ ਆਇਆ ਹੈ। ਅਮਰੀਕਾ ਨੇ ਯੂਕਰੇਨ ਜੰਗ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਤਿੰਨ ਪ੍ਰਸਤਾਵਾਂ ’ਤੇ ਵੋਟਿੰਗ ਕੀਤੀ ਅਤੇ ਯੂਕਰੇਨ ’ਤੇ ਹਮਲੇ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਇਨਕਾਰ ਕਰ ਦਿਤਾ ਅਤੇ ਇਸ ਮੁੱਦੇ ’ਤੇ ਅਪਣੇ ਯੂਰਪੀ ਸਹਿਯੋਗੀਆਂ ਤੋਂ ਵੱਖ ਰੁਖ ਅਪਣਾਇਆ। ਇਹ ਪ੍ਰਸਤਾਵ ਸੰਯੁਕਤ ਰਾਸ਼ਟਰ ਵਿਚ ਪੇਸ਼ ਕੀਤੇ ਗਏ ਸਨ, ਜਿਸ ਵਿਚ ਯੂਕਰੇਨ ਵਿਚ ਤਿੰਨ ਸਾਲ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਸੀ। ਅਮਰੀਕਾ ਅਤੇ ਰੂਸ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਯੂਰਪ ਸਮਰਥਿਤ ਯੂਕਰੇਨ ਪ੍ਰਸਤਾਵ ਵਿਰੁਧ ਵੋਟ ਦਿਤੀ। ਪ੍ਰਸਤਾਵ ਵਿਚ ਰੂਸ ਦੀ ਹਮਲਾਵਰਤਾ ਦੀ ਨਿੰਦਾ ਕੀਤੀ ਗਈ ਹੈ ਅਤੇ ਰੂਸੀ ਫ਼ੌਜੀਆਂ ਨੂੰ ਤੁਰਤ ਵਾਪਸ ਬੁਲਾਉਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਬਾਅਦ ਅਮਰੀਕਾ ਨੇ ਖ਼ੁਦ ਨੂੰ ਮੁਕਾਬਲੇਬਾਜ਼ੀ ਵਾਲੇ ਮਤੇ ’ਤੇ ਵੋਟਿੰਗ ਤੋਂ ਖ਼ੁਦ ਨੂੰ ਵੱਖ ਕਰ ਲਿਆ, ਕਿਉਂਕਿ ਫ਼ਰਾਂਸ ਦੀ ਅਗਵਾਈ ’ਚ ਯੂਰਪੀ ਦੇਸ਼ਾਂ ਨੇ ਇਸ ’ਚ ਸੋਧ ਕਰ ਕੇ ਇਹ ਸਪੱਸ਼ਟ ਕਰ ਦਿਤਾ ਕਿ ਰੂਸ ਹੀ ਹਮਲਾਵਰ ਹੈ। ਇਹ ਵੋਟਿੰਗ ਅਜਿਹੇ ਸਮੇਂ ਹੋਈ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਵਾਸ਼ਿੰਗਟਨ ਵਿਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਮੇਜ਼ਬਾਨੀ ਕਰ ਰਹੇ ਸਨ।

Read News Paper

Related articles

spot_img

Recent articles

spot_img