13.8 C
New York

ਅਮਰੀਕਨ ਸਿੱਖ ਕੌਂਸਲ ਵੱਲੋਂ ਬੈਰਕ ਹਿਬਰੂ ਅਕੈਡਮੀ ਪੈਨਸੇਲਵੇਨੀਆ ਵਿਖੇ ਸਿੱਖੀ ਸਬੰਧੀ ਪ੍ਰਭਾਵਸ਼ਾਲੀ ਪੇਸ਼ਕਾਰੀ

Published:

Rate this post

ਪੈਨਸੇਲਵੇਨੀਆ/ਪੰਜਾਬ ਪੋਸਟ

ਅਮਰੀਕਾ ਵਿੱਚ ਸਿੱਖ ਧਰਮ ਸਬੰਧੀ ਜਾਗਰੂਕਤਾ ਅਤੇ ਖਾਸਕਰ ਵੱਖ-ਵੱਖ ਫਿਰਕਿਆਂ ਦੀ ਨੌਜਵਾਨ ਪੀੜੀ ਨੂੰ ਸਿੱਖੀ ਬਾਰੇ ਜਾਣਕਾਰੀ ਦੇਣ ਲਈ ਅਮਰੀਕਨ ਸਿੱਖ ਕੌਂਸਲ ਵੱਲੋਂ ਬੀਤੇ ਦਿਨੀਂ ਇੱਕ ਬਹੁਤ ਅਹਿਮ ਉਪਰਾਲਾ ਕੀਤਾ ਗਿਆ। ਇਸ ਤਹਿਤ, ਅਮਰੀਕਨ ਸਿੱਖ ਕੌਂਸਲ (ਏਐਸਸੀ) ਦੇ ਪ੍ਰਤੀਨਿਧੀ ਕਵਨੀਤ ਸਿੰਘ ਨੇ 26 ਫਰਵਰੀ, 2025 ਨੂੰ ਤੁਲਨਾਤਮਕ ਧਰਮਾਂ ਦੀ ਜਮਾਤ ਦੇ ਹਿੱਸੇ ਵਜੋਂ ਬੈਰਕ ਹਿਬਰੂ ਅਕੈਡਮੀ, ਬ੍ਰਾਇਨ ਮਾਵਰ, ਪੈਨਸੇਲਵੇਨੀਆ ਵਿਖੇ 12ਵੀਂ ਜਮਾਤ ਦੇ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਪੇਸ਼ਕਾਰੀ ਕੀਤੀ। ਦਰਅਸਲ, ਏਐਸਸੀ ਪ੍ਰਤੀਨਿਧੀ ਕਵਨੀਤ ਸਿੰਘ ਨੂੰ ਸਿੱਖ ਧਰਮ ਦੀ ਸੰਖੇਪ ਜਾਣਕਾਰੀ ਦੇਣ ਲਈ ਸੱਦਾ ਦਿੱਤਾ ਗਿਆ ਸੀ ਅਤੇ ਇਸ ਦੌਰਾਨ ਉਨਾਂ ਨੇ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ, ਜਿਗਿਆਸੂ ਵਿਦਿਆਰਥੀਆਂ ਨੇ ਦਰਜਨਾਂ ਸਵਾਲ ਪੁੱਛੇ; ਜਿਨਾਂ ਵਿੱਚੋਂ ਬਹੁਤੇ ਮੌਜੂਦਾ ਸਮੇਂ ਪੱਖੋਂ ਬੇਹੱਦ ਮਹੱਤਵਪੂਰਨ ਸਨ ਅਤੇ ਕਵਨੀਤ ਸਿੰਘ ਨੇ ਸਹਿਜਤਾ ਨਾਲ ਸਾਰੇ ਜਵਾਬ ਦਿੱਤੇ। ਇਸੇ ਤਰਾਂ, ਸਿੱਖ ਧਰਮ, ਇਤਿਹਾਸ, ਸਿੱਖੀ ਪਛਾਣ ਦੇ ਸਵਾਲਾਂ ਤੋਂ ਇਲਾਵਾ, ਬਹੁਤ ਸਾਰੇ ਸਵਾਲ ਧੱਕੇਸ਼ਾਹੀ, ਪੱਖਪਾਤ, ਕਿਰਪਾਨ ਨੂੰ ਸੰਭਾਲਣ, ਮੁੱਖ ਧਾਰਮਿਕ ਤਾਰੀਖਾਂ, ਅੰਤਰ-ਧਰਮ/ਸਮਲਿੰਗੀ ਵਿਆਹ, ਪੁਨਰ ਜਨਮ ਆਦਿ ਬਾਰੇ ਸਨ ਜਿਨਾਂ ਉੱਤੇ ਸਾਰਥਕ ਗੱਲਬਾਤ ਹੋਈ। ਬੈਰਕ ਹਿਬਰੂ ਅਕੈਡਮੀ ਦੇ ਵਿਦਿਆਰਥੀ ਅਤੇ ਅਧਿਆਪਕ ਇਸ ਸਮੁੱਚੇ ਇੰਟਰਐਕਟਿਵ ਪ੍ਰੋਗਰਾਮ ਤੋਂ ਕਾਫੀ ਪ੍ਰਭਾਵਿਤ ਨਜ਼ਰ ਆਏ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਅਮਰੀਕਨ ਸਿੱਖ ਕੌਂਸਲ ਦੇ ਪ੍ਰਤੀਨਿਧੀਆਂ ਨੂੰ ਇਸ ਸਕੂਲ ਵਿੱਚ ਬੁਲਾਇਆ ਗਿਆ ਹੈ, ਜੋ ਬਿਹਤਰ ਸਮਝ, ਸਿੱਖਿਆ ਅਤੇ ਆਪਸੀ ਸਤਿਕਾਰ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Read News Paper

Related articles

spot_img

Recent articles

spot_img