ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਭੂਮਿਕਾ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਤਹੱਵੁਰ ਹੁਸੈਨ ਰਾਣਾ ਨੂੰ ਭਾਰਤ ਹਵਾਲੇ ਕਰਨ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਹਮਲਿਆਂ ਨੂੰ “ਭਿਆਨਕ” ਦੱਸਦੇ ਹੋਏ, ਰੂਬੀਓ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਲੰਮੇ ਸਮੇਂ ਤੋਂ ਇਨ੍ਹਾਂ ਹਮਲਿਆਂ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਛੇ ਅਮਰੀਕੀਆਂ ਸਮੇਤ 166 ਲੋਕਾਂ ਲਈ ਨਿਆਂ ਦੀ ਮੰਗ ਕਰ ਰਹੇ ਹਨ। ਸੋਸ਼ਲ ਮੀਡੀਆ ਦੇ ਆਪਣੇ ਐਕਸ ਖਾਤੇ ‘ਤੇ ਮਾਰਕੋ ਰੂਬੀਓ ਨੇ ਇਸ ਸਬੰਧੀ ਲਿਖਿਆ ਹੈ ਕਿ ‘ਅਸੀਂ ਤਹਵੁੱਰ ਹੁਸੈਨ ਰਾਣਾ ਨੂੰ 2008 ਦੇ ਭਿਆਨਕ ਮੁੰਬਈ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਉਸਦੀ ਭੂਮਿਕਾ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਭਾਰਤ ਹਵਾਲੇ ਕਰ ਦਿੱਤਾ ਹੈ’। ਇਧਰ, ਅਮਰੀਕਾ ਤੋਂ “ਸਫਲਤਾਪੂਰਵਕ ਹਵਾਲਗੀ” ਤੋਂ ਬਾਅਦ ਭਾਰਤ ਪਹੁੰਚਣ ਉੱਤੇ ਵੀਰਵਾਰ ਸ਼ਾਮ ਨੂੰ ਰਸਮੀ ਤੌਰ ‘ਤੇ ਰਾਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਬਾਅਦ ਵਿੱਚ ਉਸ ਨੂੰ 18 ਦਿਨਾਂ ਲਈ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਤਹੱਵੁਰ ਰਾਣਾ ਦੀ ਹਵਾਲਗੀ ਉੱਤੇ ਤਸੱਲੀ ਪ੍ਰਗਟਾਈ

Published: