18.4 C
New York

ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਭਾਰਤ ਦੌਰੇ ਉਪਰੰਤ ਮੁੜ ਅਮਰੀਕਾ ਰਵਾਨਾ

Published:

Rate this post

ਦਿੱਲੀ/ਪੰਜਾਬ ਪੋਸਟ

ਭਾਰਤ ਦੌਰਾ ਸਫਲਤਾਪੂਰਬਕ ਮੁਕੰਮਲ ਕਰਨ ਉਪਰੰਤ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਮੁੜ ਆਪਣੇ ਦੇਸ਼ ਵਾਸ਼ਿੰਗਟਨ ਡੀਸੀ ਲਈ ਰਵਾਨਾ ਹੋ ਗਏ ਹਨ। ਵੈਂਸ ਸੋਮਵਾਰ, 21 ਅਪ੍ਰੈਲ ਨੂੰ ਭਾਰਤ ਦੇ 4 ਦਿਨਾਂ ਦੌਰੇ ‘ਤੇ ਪਹੁੰਚੇ ਸਨ। ਜੇਡੀ ਵੈਂਸ ਦੇ ਨਾਲ ਉਨ੍ਹਾਂ ਦੀ ਪਤਨੀ ਊਸ਼ਾ ਅਤੇ ਤਿੰਨ ਬੱਚੇ – ਇਵਾਨ, ਵਿਵੇਕ ਅਤੇ ਮੀਰਾਬੇਲ ਵੀ ਸਨ। ਦਿੱਲੀ ਪਹੁੰਚਣ ਤੋਂ ਬਾਅਦ, ਵੈਂਸ ਨੇ ਅਕਸ਼ਰਧਾਮ ਮੰਦਰ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ। ਵੈਂਸ ਸੋਮਵਾਰ ਰਾਤ ਨੂੰ ਹੀ ਦਿੱਲੀ ਤੋਂ ਜੈਪੁਰ ਲਈ ਰਵਾਨਾ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਮੰਗਲਵਾਰ ਨੂੰ ਜੈਪੁਰ ਦੇ ਆਮੇਰ ਕਿਲ੍ਹੇ ਦਾ ਦੌਰਾ ਕੀਤਾ। ਬੁੱਧਵਾਰ ਨੂੰ, ਅਮਰੀਕੀ ਉਪ ਰਾਸ਼ਟਰਪਤੀ ਨੇ ਆਗਰਾ ਵਿੱਚ ਤਾਜ ਮਹਿਲ ਦਾ ਦੌਰਾ ਕੀਤਾ। ਇਸ ਤੋਂ ਬਾਅਦ ਜੈਪੁਰ ਪਰਤੇ, ਜਿੱਥੋਂ ਅੱਜ ਸਵੇਰੇ ਵਾਸ਼ਿੰਗਟਨ ਲਈ ਰਵਾਨਾ ਹੋਏ ਹਨ। ਇਸ ਦਰਮਿਆਨ ਉਨਾਂ ਨੇ ਅਹਿਮ ਦੁਵੱਲੇ ਮੁੱਦਿਆਂ ਉੱਤੇ ਚਰਚਾ ਕੀਤੀ।

Read News Paper

Related articles

spot_img

Recent articles

spot_img