18.4 C
New York

ਅਮਰੀਕਾ ਅਤੇ ਯੂਕਰੇਨ ਨੇ ਆਪਸੀ ਖਣਿਜ ਸਮਝੌਤਾ ਪੱਕਾ ਕੀਤਾ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਯੂਕਰੇਨ ਅਤੇ ਅਮਰੀਕਾ ਨੇ ਆਖ਼ਰਕਾਰ ਅੱਜ ਇੱਕ ਖਣਿਜ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਇਸ ਸੌਦੇ ਦੇ ਤਹਿਤ, ਅਮਰੀਕਾ ਨੂੰ ਯੂਕਰੇਨ ਦੇ ਨਵੇਂ ਖਣਿਜ ਪ੍ਰੋਜੈਕਟਾਂ ਤਕ ਵਿਸ਼ੇਸ਼ ਪਹੁੰਚ ਮਿਲੇਗੀ ਅਤੇ ਬਦਲੇ ਵਿਚ, ਅਮਰੀਕਾ ਯੂਕਰੇਨ ਦੇ ਪੁਨਰ ਨਿਰਮਾਣ ਵਿਚ ਨਿਵੇਸ਼ ਕਰੇਗਾ। ਇਸ ਸਮਝੌਤੇ ਦੇ ਤਹਿਤ, ਯੂਕਰੇਨ ਦੇ ਪੁਨਰ ਵਿਕਾਸ ਅਤੇ ਪੁਨਰ ਨਿਰਮਾਣ ਲਈ ਇਕ ਸਾਂਝਾ ਨਿਵੇਸ਼ ਫ਼ੰਡ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਟਰੰਪ ਪ੍ਰਸ਼ਾਸਨ ਨੇ ਇਸ ਸੌਦੇ ਬਾਰੇ ਤੁਰਤ ਬਹੁਤ ਸਾਰੇ ਵੇਰਵੇ ਜਾਰੀ ਨਹੀਂ ਕੀਤੇ ਹਨ, ਅਤੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਸ ਦਾ ਅਮਰੀਕਾ ਦੀ ਫ਼ੌਜੀ ਸਹਾਇਤਾ ‘ਤੇ ਕੀ ਪ੍ਰਭਾਵ ਪਵੇਗਾ। ਸੂਤਰਾਂ ਅਨੁਸਾਰ, ਅੰਤਿਮ ਸੌਦੇ ਵਿਚ ਅਮਰੀਕਾ ਵਲੋਂ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਸਹਾਇਤਾ ਦੀ ਕੋਈ ਪੱਕੀ ਗਰੰਟੀ ਨਹੀਂ ਦਿਤੀ ਗਈ ਹੈ। ਯੂਕਰੇਨ ਦੇ ਅਰਥਚਾਰੇ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕਾ ਇਸ ਫ਼ੰਡ ਵਿਚ ਸਿੱਧੇ ਤੌਰ ‘ਤੇ ਜਾਂ ਫ਼ੌਜੀ ਸਹਾਇਤਾ ਰਾਹੀਂ ਯੋਗਦਾਨ ਪਾਏਗਾ, ਜਦਕਿ ਯੂਕਰੇਨ ਅਪਣੇ ਕੁਦਰਤੀ ਸਰੋਤਾਂ ਦੀ ਵਰਤੋਂ ਤੋਂ ਹੋਣ ਵਾਲੀ ਅਪਣੀ ਆਮਦਨ ਦਾ 50% ਇਸ ਫ਼ੰਡ ਵਿਚ ਯੋਗਦਾਨ ਪਾਏਗਾ।

Read News Paper

Related articles

spot_img

Recent articles

spot_img