ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਆਪਣੇ ਲਗਭਗ 2145 ਕਰਮਚਾਰੀਆਂ ਦੀ ਛਾਂਟੀ ਦੀ ਤਿਆਰੀ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਅਮਰੀਕੀ ਪੁਲਾੜ ਏਜੰਸੀ ਨਾਸਾ ਇਨ੍ਹੀਂ ਦਿਨੀਂ ਇੱਕ ਵੱਡੇ ਬਦਲਾਅ ਵਿੱਚੋਂ ਗੁਜ਼ਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨੀਂ ਦਿਨੀਂ ਨਾਸਾ ਆਪਣੇ ਲਗਭਗ 2145 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਮੀਡੀਆ ਆਉਟਲੈਟ ਪੋਲੀਟੀਕੋ ਨੇ ਇਸ ਬਾਰੇ ਜਾਣਕਾਰੀ ਨਸ਼ ਕੀਤੀ ਹੈ। ਦੱਸਿਆ ਗਿਆ ਹੈ ਕਿ ਕਰਮਚਾਰੀਆਂ ਦੀ ਛਾਂਟੀ ਬਜਟ ਵਿੱਚ ਕਟੌਤੀ ਕਰਨ ਅਤੇ ਏਜੰਸੀ ਦੇ ਕੰਮ ਨੂੰ ਵਧੇਰੇ ਤਰਜੀਹ ਦੇਣ ਦੀ ਯੋਜਨਾ ਦਾ ਹਿੱਸਾ ਹੈ। ਨਾਸਾ ਦੇ ਇਸ ਫੈਸਲੇ ਦਾ ਵਿਗਿਆਨਕ ਢਾਂਚੇ ‘ਤੇ ਵੱਡਾ ਪ੍ਰਭਾਵ ਪੈਣ ਦੀ ਉਮੀਦ ਹੈ। ਪੋਲੀਟੀਕੋ ਦੀ ਰਿਪੋਰਟ ਦੇ ਅਨੁਸਾਰ, ਜਿਨ੍ਹਾਂ ਕਰਮਚਾਰੀਆਂ ਨੂੰ ਕੱਢਿਆ ਜਾ ਰਿਹਾ ਹੈ ਉਹ ਜ਼ਿਆਦਾਤਰ ਜੀ.ਐਸ-13 ਤੋਂ ਜੀ.ਐਸ-15 ਗ੍ਰੇਡ ਤੱਕ ਦੇ ਹਨ, ਜਿਨ੍ਹਾਂ ਨੂੰ ਅਮਰੀਕੀ ਸਰਕਾਰੀ ਸੇਵਾ ਵਿੱਚ ਸੀਨੀਅਰ ਅਹੁਦੇ ਮੰਨਿਆ ਜਾਂਦਾ ਹੈ।

Read News Paper

Related articles

spot_img

Recent articles

spot_img