10.3 C
New York

ਦੁਵੱਲੇ ਵਪਾਰ ਸਮਝੌਤੇ ਤਹਿਤ ਅਗਲੇ ਗੇੜ ਦੀ ਗੱਲਬਾਤ ਲਈ ਭਾਰਤੀ ਵਫਦ ਅਮਰੀਕਾ ਪੁੱਜਾ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਕੇਂਦਰ ਸਰਕਾਰ ਦੇ ਵਣਜ ਮੰਤਰਾਲੇ ਦੀ ਟੀਮ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ (ਬੀਟੀਏ) ’ਤੇ ਇਕ ਹੋਰ ਗੇੜ ਦੀ ਗੱਲਬਾਤ ਲਈ ਵਾਸ਼ਿੰਗਟਨ ਪਹੁੰਚ ਗਈ ਹੈ। ਭਾਰਤ ਦੇ ਮੁੱਖ ਵਾਰਤਾਕਾਰ ਤੇ ਵਣਜ ਵਿਭਾਗ ਵਿੱਚ ਵਿਸ਼ੇਸ਼ ਸਕੱਤਰ ਰਾਜੇਸ਼ ਅਗਰਵਾਲ ਵੀ ਅੱਜ ਟੀਮ ਦਾ ਹਿੱਸਾ ਬਣਨਗੇ। ਚਾਰ ਰੋਜ਼ਾ ਇਹ ਗੱਲਬਾਤ ਵੀਰਵਾਰ ਨੂੰ ਸਮਾਪਤ ਹੋਵੇਗੀ। ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਪ੍ਰਸਤਾਵਿਤ ਬੀਟੀਏ ਵਾਸਤੇ ਭਾਰਤ ਦੇ ਉਪ ਮੁੱਖ ਵਾਰਤਾਕਾਰ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਗੇੜ ਬਾਰੇ ਗੱਲਬਾਤ ਲਈ ਵਾਸ਼ਿੰਗਟਨ ਪਹੁੰਚ ਚੁੱਕੇ ਹਨ। ਖੇਤੀ ਤੇ ਦੁੱਧ ਵਾਲੇ ਉਤਪਾਦਾਂ ’ਤੇ ਟੈਕਸਾਂ ਵਿੱਚ ਰਿਆਇਤ ਦੀ ਅਮਰੀਕੀ ਮੰਗ ’ਤੇ ਭਾਰਤ ਨੇ ਆਪਣਾ ਰੁਖ਼ ਸਖ਼ਤ ਕਰ ਲਿਆ ਹੈ। ਦੁੱਧ ਖੇਤਰ ਵਿੱਚ ਮੁਕਤ ਵਪਾਰ ਸਮਝੌਤੇ ’ਚ ਭਾਰਤ ਨੇ ਹੁਣ ਤੱਕ ਆਪਣੇ ਕਿਸੇ ਵੀ ਵਪਾਰਕ ਸਾਂਝੇਦਾਰ ਨੂੰ ਟੈਕਸ ਵਿੱਚ ਕੋਈ ਰਿਆਇਤ ਨਹੀਂ ਦਿੱਤੀ ਹੈ। ਇਹ ਦੌਰਾ ਇਸ ਨਜ਼ਰੀਏ ਤੋਂ ਵੀ ਅਹਿਮ ਹੈ ਕਿਉਂਕਿ ਅਮਰੀਕਾ ਨੇ ਵਾਧੂ ਬਰਾਮਦ ਟੈਕਸ (ਭਾਰਤ ਦੇ ਮਾਮਲੇ ਵਿੱਚ ਇਹ 26 ਫੀਸਦ ਹੈ) ਨੂੰ ਪਹਿਲੀ ਅਗਸਤ ਤੱਕ ਟਾਲ ਦਿੱਤਾ ਹੈ।

Read News Paper

Related articles

spot_img

Recent articles

spot_img