3.7 C
New York

ਅਮਰੀਕਾ ‘ਚ ਬੋਇੰਗ ਜਹਾਜ਼ ਵਿੱਚ ਲੱਗੀ ਅੱਗ, ਵੱਡਾ ਹਾਦਸਾ ਹੋਣੋਂ ਬਚਿਆ

Published:

Rate this post

ਡੈਨਵਰ/ਪੰਜਾਬ ਪੋਸਟ

ਅਮਰੀਕਾ ਦੇ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਲੈਂਡਿੰਗ ਗੀਅਰ ਫੇਲ ਹੋਣ ਕਾਰਨ ਅਮਰੀਕਨ ਏਅਰਲਾਈਨਜ਼ ਦੇ ਬੋਇੰਗ 737 ਮੈਕਸ 8 ਜਹਾਜ਼ ਦੀ ਉਡਾਣ ਨੂੰ ਰੋਕਣਾ ਪਿਆ। ਇਸ ਦੌਰਾਨ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਅੱਗ ਲੱਗ ਗਈ। ਇਹ ਉਡਾਣ ਮਿਆਮੀ ਜਾ ਰਹੀ ਸੀ। ਇਹ ਘਟਨਾ ਅਮਰੀਕਾ ਦੇ ਅਨੁਸਾਰ ਦੁਪਹਿਰ 2:45 ਵਜੇ ਵਾਪਰੀ। ਜਹਾਜ਼ ਵਿੱਚ ਯਾਤਰੀਆਂ ਅਤੇ ਚਾਲਕ ਦਲ ਦੇ ਮੈਬਰਾਂ ਨੂੰ ਐਮਰਜੈਂਸੀ ਸਲਾਈਡਾਂ ਰਾਹੀਂ ਬਾਹਰ ਕੱਢਿਆ ਗਿਆ। ਹਾਦਸੇ ਤੋਂ ਬਾਅਦ 6 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਏਅਰਲਾਈਨਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Read News Paper

Related articles

spot_img

Recent articles

spot_img