ਵਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ‘ਚ ਰਾਸ਼ਟਰਪਤੀ ਚੋਣ ਲਈ ਵੋਟਾਂ ਦੇ ਆਏ ਵੱਡੇ ਰੁਝਾਨ ਵਿੱਚ ਡੋਨਾਲਡ ਟਰੰਪ ਨੇ ਵੱਡੀ ਅਗੇਤ ਹਾਸਲ ਕਰ ਲਈ ਹੈ ਅਤੇ ਅੰਕੜਿਆਂ ਵਿੱਚ ਲਗਾਤਾਰ ਕਮਲਾ ਹੈਰਿਸ ਨਾਲੋਂ ਅੱਗੇ ਨਿੱਕਲੇ ਹੋਏ ਵਿਖਾਈ ਦੇ ਰਹੇ ਹਨ ਜਦਕਿ ਅਹਿਮ ਮੰਨੇ ਜਾਂਦੇ ‘ਸਵਿੰਗ ਸਟੇਟ’ ਖੇਤਰਾਂ ‘ਚ ਵੀ ਭਰਵੀਂ ਪੋਲਿੰਗ ਦੇ ਰੁਝਾਨ ਵੀ ਸਾਹਮਣੇ ਆਉਣ ਲੱਗੇ ਹਨ। ਰਿਪਬਲਿਕਨ ਡੋਨਾਲਡ ਟਰੰਪ ਅਤੇ ਡੈਮੋਕਰੇਟ ਕਮਲਾ ਹੈਰਿਸ ਸੱਤ ਪ੍ਰਮੁੱਖ ‘ਸਵਿੰਗ ਰਾਜਾਂ’-ਐਰੀਜ਼ੋਨਾ, ਜਾਰਜੀਆ, ਮਿਸ਼ੀਗਨ, ਨੇਵਾਡਾ, ਉੱਤਰੀ ਕੈਰੋਲੀਨਾ, ਪੈਨਸਿਲਵੇਨੀਆ ਅਤੇ ਵਿਸਕਾਨਸਿਨ ਵਿੱਚੋਂ ਦੋ-ਦੋ ਵਿੱਚ ਮੋਹਰੀ ਚੱਲ ਹਨ। ਇਹ ਸਵਿੰਗ ਰਾਜ, ਜਿਨ੍ਹਾਂ ਨੂੰ ਚੋਣ ਲੜਾਈ ਦੇ ਪ੍ਰਮੁੱਖ ਰਾਜਾਂ ਵਜੋਂ ਵੀ ਜਾਣਿਆ ਜਾਂਦਾ ਹੈ, ਕੋਲ ਚੋਣਾਂ ਦੇ ਨਤੀਜੇ ਨਿਰਧਾਰਤ ਕਰਨ ਦੀ ਸ਼ਕਤੀ ਹੁੰਦੀ ਹੈ। ਡੋਨਾਲਡ ਟਰੰਪ, ਜਿਸ ਨੇ 2017 ਤੋਂ 2021 ਤੱਕ ਸੰਯੁਕਤ ਰਾਜ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ, 2020 ਦੀਆਂ ਚੋਣਾਂ ਵਿੱਚ ਜੋਅ ਬਾਇਡਨ ਤੋਂ ਹਾਰਨ ਤੋਂ ਬਾਅਦ ਵ੍ਹਾਈਟ ਹਾਊਸ ਵਿੱਚ ਵਾਪਸੀ ਵੱਲ ਵਧਦੇ ਹੋਏ ਨਜ਼ਰ ਆ ਰਹੇ ਹਨ। ਕਮਲਾ ਹੈਰਿਸ, ਜੋ ਜਨਵਰੀ 2021 ਤੋਂ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਰਹੇ ਹਨ, ਡੈਮੋਕਰੇਟਿਕ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਪਰ ਫਿਲਹਾਲ ਚੋਣ ਰੁਝਾਨ ਵਿੱਚ ਪੱਛੜਦੇ ਹੋਏ ਵਿਖਾਈ ਦੇ ਰਹੇ ਹਨ।
ਅਮਰੀਕਾ ‘ਚ ਰਾਸ਼ਟਰਪਤੀ ਚੋਣ ਦੇ ਰੁਝਾਨ ਵਿੱਚ ਡੋਨਾਲਡ ਟਰੰਪ ਨੇ ਬਣਾਈ ਵੱਡੀ ਅਗੇਤ
Published: