ਅਮਰੀਕਾ/ਪੰਜਾਬ ਪੋਸਟ
ਟੀ-20 ਵਿਸ਼ਵ ਕੱਪ ਦਾ ਸਹਿ-ਮੇਜ਼ਬਾਨ ਅਮਰੀਕਾ ਆਇਰਲੈਂਡ ਖਿਲਾਫ਼ ਆਖਰੀ ਗਰੁੱਪ ਮੁਕਾਬਲਾ ਮੀਂਹ ਦੀ ਭੇਟ ਚੜਨ ਮਗਰੋਂ ਪੰਜ ਅੰਕਾਂ ਨਾਲ ਸੁਪਰ ਅੱਠ ਗੇੜ ਵਿਚ ਦਾਖ਼ਲ ਹੋ ਗਿਆ। ਅਮਰੀਕਾ ਦੀ ਇਸ ਪੇਸ਼ਕਦਮੀ ਨਾਲ ਸਾਬਕਾ ਚੈਂਪੀਅਨ ਪਾਕਿਸਤਾਨ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ। ਇਸ ਤਰਾਂ, ਇਸ ਵਿਸ਼ਵ ਕੱਪ ਦੇ ਗਰੁੱਪ ‘ਏ’ ਵਿਚੋਂ ਭਾਰਤ ਅਤੇ ਅਮਰੀਕਾ ਦੀਆਂ ਟੀਮਾਂ ਨੇ ਸੁਪਰ 8 ਵਿੱਚ ਥਾਂ ਬਣਾਈ ਹੈ। ਅਮਰੀਕਾ ਦੇ ਚਾਰ ਮੁਕਾਬਲਿਆਂ ਵਿੱਚ ਪੰਜ ਅੰਕ ਹਨ ਜਦਕਿ ਪਾਕਿਸਤਾਨ ਦਾ ਅਜੇ ਆਇਰਲੈਂਡ ਖਿਲਾਫ਼ ਇਕ ਮੁਕਾਬਲਾ ਬਚਿਆ ਸੀ ਅਤੇ ਹੁਣ ਜੇਕਰ ਪਾਕਿਸਤਾਨੀ ਟੀਮ ਇਹ ਮੁਕਾਬਲਾ ਜਿੱਤ ਵੀ ਜਾਂਦੀ ਹੈ ਤਾਂ ਉਸ ਦੇ ਚਾਰ ਅੰਕ ਹੀ ਹੋਣਗੇ ਜੋ ਅਮਰੀਕਾ ਦੇ ਪੰਜ ਅੰਕਾਂ ਤੋਂ ਇੱਕ ਅੰਕ ਪਿੱਛੇ ਹੀ ਹੋਵੇਗਾ।
ਅਮਰੀਕਾ ਦੀ ਟੀਮ ਟੀ-20 ਵਿਸ਼ਵ ਕੱਪ ਦੇ ਅਗਲੇ ਗੇੜ ’ਚ ਪਹੁੰਚੀ

Published: