ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਵਿਗਿਆਨੀ ਜੈ ਭੱਟਾਚਾਰੀਆ ਨੂੰ ਦੇਸ਼ ਦੇ ਚੋਟੀ ਦੇ ਸਿਹਤ ਖੋਜ ਅਤੇ ਫੰਡਿੰਗ ਸੰਸਥਾਵਾਂ ਵਿਚੋਂ ਇੱਕ ‘ਨੈਸ਼ਨਲ ਇੰਸਟੀਚਿਊਟ ਆਫ ਹੈਲਥ’ (ਐਨ.ਆਈ.ਐਚ.) ਦੇ ਡਾਇਰੈਕਟਰ ਵਜੋਂ ਚੁਣਿਆ ਹੈ। ਇਸ ਦੇ ਨਾਲ ਭੱਟਾਚਾਰੀਆ ਅਜਿਹੇ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ, ਜਿਨ੍ਹਾਂ ਨੂੰ ਟਰੰਪ ਨੇ ਉੱਚ ਪ੍ਰਸ਼ਾਸਨਿਕ ਅਹੁਦੇ ਲਈ ਨਾਮਜ਼ਦ ਕੀਤਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਟੇਸਲਾ ਕੰਪਨੀ ਦੇ ਮਾਲਕ ਐਲੋਨ ਮਸਕ ਦੇ ਨਾਲ ਨਵੇਂ ਬਣੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੈਂਸੀ ਦੀ ਅਗਵਾਈ ਕਰਨ ਲਈ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਨੂੰ ਚੁਣਿਆ ਸੀ। ਟਰੰਪ ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ‘ਜੈ ਭੱਟਾਚਾਰੀਆ, ਐਮ.ਡੀ., ਪੀ.ਐਚ.ਡੀ. ਐਨਆਈਐਚ ਦੇ ਡਾਇਰੈਕਟਰ ਵਜੋਂ ਨਾਮਜ਼ਦ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ। ਇਸ ਤੋਂ ਇਲਾਵਾ, ਟਰੰਪ ਨੇ ਜੈਮੀਸਨ ਗ੍ਰੀਰ ਨੂੰ ਯੂਐਸ ਵਪਾਰ ਪ੍ਰਤੀਨਿਧੀ (ਯੂ.ਐਸ.ਟੀ.ਆਰ) ਅਤੇ ਕੇਵਿਨ ਏ. ਹੈਸੇਟ ਨੂੰ ਵ੍ਹਾਈਟ ਹਾਊਸ ਨੈਸ਼ਨਲ ਇਕਨਾਮਿਕ ਕੌਂਸਲ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ।
ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਜੈ ਭੱਟਾਚਾਰੀਆ ਨੂੰ ਅਮਰੀਕੀ ਸਿਹਤ ਸੰਸਥਾ ਦੇ ਮੁਖੀ ਵਜੋਂ ਚੁਣਿਆ
Published: