ਅਮਰੀਕਾ/ਪੰਜਾਬ ਪੋਸਟ
ਪ੍ਰਧਾਨ ਮੰਤਰੀ ਦੀ ਰੂਸ ਫੇਰ ਅਤੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੂਤਿਨ ਨਾਲ ਮੁਲਾਕਾਤ ਸਬੰਧੀ ਆਲਮੀ ਪੱਧਰ ਉੱਤੇ ਲਗਾਤਾਰ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਰੂਸ ਨਾਲ ਭਾਰਤ ਦੇ ਸਬੰਧਾਂ ’ਤੇ ਚਿੰਤਾਵਾਂ ਵਿਚਾਲੇ, ਅਮਰੀਕਾ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਭਾਰਤ ਵੱਲ ਨੂੰ ਚਿਤਾਵਨੀ ਦਿੱਤੀ ਹੈ ਕਿ ‘ਇੱਕ ਲੰਮੇ ਸਮੇਂ ਦੇ ਭਰੋਸੇਯੋਗ ਭਾਈਵਾਲ ਵਜੋਂ ਰੂਸ ’ਤੇ ਦਾਅ ਲਾਉਣਾ ਸਹੀ ਨਹੀਂ ਹੈ ਅਤੇ ਦੋ ਏਸ਼ਿਆਈ ਵੱਡੀਆਂ ਤਾਕਤਾਂ (ਸੁਭਾਵਕ ਤੌਰ ਉੱਤੇ, ਭਾਰਤ ਅਤੇ ਚੀਨ) ਵਿਚਾਲੇ ਤਣਾਅ ਦੀ ਸਥਿਤੀ ਵਿੱਚ ਰੂਸ, ਨਵੀਂ ਦਿੱਲੀ ਦੀ ਬਜਾਏ ਪੇਈਚਿੰਗ ਦਾ ਪੱਖ ਲਵੇਗਾ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲ ਦੇ ਮਾਸਕੋ ਦੌਰੇ ਬਾਰੇ ਇਹ ਟਿੱਪਣੀ ਕੀਤੀ, ਜਿੱਥੇ ਉਨ੍ਹਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਨਾਲ ਵਿਆਪਕ ਗੱਲਬਾਤ ਕੀਤੀ ਸੀ। ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵਾਲਦੀਮੀਰ ਜ਼ੇਲੇਸਕੀ ਨੇ ਵੀ ਪ੍ਰਧਾਨ ਮੰਤਰੀ ਵੱਲੋਂ ਪੂਤਿਨ ਨੂੰ ਗਰਮਜੋਸ਼ੀ ਨਾਲ ਮਿਲਣ ਦੀ ਆਲੋਚਨਾ ਕੀਤੀ ਸੀ।