ਨਵੀਂ ਦਿੱਲੀ/ਪੰਜਾਬ ਪੋਸਟ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਰਾਹੁਲ ਗਾਂਧੀ ’ਤੇ ਦੇਸ਼ ਵਿਰੋਧੀ ਗੱਲਾਂ ਕਰਨ ਅਤੇ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦੇ ਨਾਲ ਖੜ੍ਹੇ ਹੋਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਸੁਰੱਖਿਆ ਨੂੰ ਹਮੇਸ਼ਾ ਖ਼ਤਰੇ ਵਿੱਚ ਪਾਇਆ ਹੈ। ਕੇਂਦਰ ਦੀ ਸੱਤਾਧਾਰੀ ਭਾਜਪਾ ਦੇ ਸੀਨੀਅਰ ਆਗੂ ਨੇ ਰਾਖਵੇਂਕਰਨ ਸਬੰਧੀ ਟਿੱਪਣੀ ਲਈ ਵੀ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਪਾਰਟੀ ਹੈ, ਰਾਖਵੇਂਕਰਨ ਨੂੰ ਕੋਈ ਛੂਹ ਵੀ ਨਹੀਂ ਸਕਦਾ ਹੈ ਅਤੇ ਦੇਸ਼ ਦੀ ਏਕਤਾ ਨਾਲ ਕੋਈ ਨਹੀਂ ਖੇਡ ਸਕਦਾ।
ਸ਼ਾਹ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਰਾਹੁਲ ਗਾਂਧੀ ਨੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਇਆ ਹੈ।’’ ਉਨ੍ਹਾਂ ਕਿਹਾ ਕਿ ਭਾਸ਼ਾ ਤੋਂ ਭਾਸ਼ਾ, ਖੇਤਰ ਤੋਂ ਖੇਤਰ ਅਤੇ ਧਰਮ ਤੋਂ ਧਰਮ ਵਿੱਚ ਭੇਦਭਾਵ ਲਿਆਉਣ ਦੀ ਗੱਲ ਕਰਨਾ ਰਾਹੁਲ ਗਾਂਧੀ ਦੀ ‘ਵੰਡ ਪਾਊ’ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਰਾਖਵੇਂਕਰਨ ਨੂੰ ਖ਼ਤਮ ਕਰਨ ਦੀ ਗੱਲ ਆਖ ਕੇ ਕਾਂਗਰਸ ਦਾ ਰਾਖਵੇਂਕਰਨ ਵਿਰੋਧੀ ਚਿਹਰਾ ਇਕ ਵਾਰ ਮੁੜ ਤੋਂ ਦੇਸ਼ ਦੇ ਸਾਹਮਣੇ ਲਿਆਉਣ ਦਾ ਕੰਮ ਕੀਤਾ ਹੈ।
ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਨਾਲ ਖੜ੍ਹੇ ਹੋਣਾ ਕਾਂਗਰਸ ਦੀ ਆਦਤ : ਸ਼ਾਹ
Published: