ਪੰਜਾਬ ਪੋਸਟ/ਬਿਓਰੋ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਜਿੱਤੇ ਅੰਮਿ੍ਰਤਪਾਲ ਸਿੰਘ ਵਲੋਂ ਐੱਮ. ਪੀ. ਵਜੋਂ ਸਹੁੰ ਚੁੱਕ ਲਈ ਗਈ ਹੈ ਅਤੇ ਹੁਣ ਉਹ ਅਧਿਕਾਰਤ ਤੌਰ ਉੱਤੇ ਇੱਕ ਮੈਂਬਰ ਪਾਰਲੀਮੈਂਟ ਬਣ ਗਏ ਹਨ। ਸਮੁੱਚੀ ਪ੍ਰਕਿਰਿਆ ਨੂੰ ਮੀਡੀਆ ਦੀਆਂ ਨਜ਼ਰਾਂ ਤੋਂ ਪਰੇ ਰੱਖਿਆ ਗਿਆ ਅਤੇ ਕਿਸੇ ਕਿਸਮ ਦੀ ਕੋਈ ਤਸਵੀਰ ਬਾਹਰ ਨਹੀਂ ਆਈ। ਇਸ ਤੋਂ ਪਹਿਲਾਂ ਅੰਮਿ੍ਰਤਪਾਲ ਸਿੰਘ ਨੂੰ ਅੱਜ ਸਵੇਰੇ ਅਸਾਮ ਦੇ ਡਿਬਰੂਗੜ ਤੋਂ ਦਿੱਲੀ ਦੇ ਸੰਸਦ ਭਵਨ ਲਿਆਂਦਾ ਗਿਆ। ਇਸ ਪ੍ਰਕਿਰਿਆ ਲਈ ਸ਼ਰਤਾਂ ਤਹਿਤ ਅੰਮਿ੍ਰਤਪਾਲ ਸਿੰਘ ਨੂੰ ਚਾਰ ਦਿਨਾਂ ਦੀ ਪੈਰੋਲ ਮਿਲੀ ਹੋਈ ਸੀ ਜਿਸ ਵਿੱਚ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਤਾਂ ਮਿਲ ਸਕਣਗੇ ਪਰ ਇਸ ਪੈਰੋਲ ਦੇ ਸਮੇਂ ਦੌਰਾਨ ਉਹ ਪੰਜਾਬ ਨਹੀਂ ਆ ਸਕਣਗੇ।
ਅੰਮਿ੍ਰਤਪਾਲ ਸਿੰਘ ਨੇ ਦਿੱਲੀ ਦੇ ਸੰਸਦ ਭਵਨ ’ਚ ਹਲਫ਼ ਲਿਆ

Published: