ਅੰਮਿ੍ਤਸਰ/ਪੰਜਾਬ ਪੋਸਟí
ਅੰਮਿ੍ਤਸਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਘਟਨਾਕ੍ਰਮ ਸਾਹਮਣੇ ਆਇਆ ਜਿਸ ਵਿੱਚ ਚਾਰ ਮਹੀਨੇ ਦੀ ਆਪਣੀ ਬੱਚੀ ਨੂੰ ਦੁੱਧ ਪਿਲਾ ਰਹੀ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ’ਚ ਮਾਸੂਮ ਬੱਚੀ ਵਾਲ-ਵਾਲ ਬਚ ਗਈ। ਇਸ ਕਾਤਲਾਨਾ ਹਮਲੇ ਦੀ ਘਟਨਾ ਨੂੰ ਪੁਰਾਣੀ ਰੰਜਿਸ਼ ਕਾਰਨ ਅੰਜਾਮ ਦਿੱਤਾ ਗਿਆ ਦੱਸਿਆ ਜਾਂਦਾ ਹੈ ਜਿਸ ਤਹਿਤ ਕਾਤਲ ਹਮਲਾਵਰਾਂ ਦੀ ਮਿ੍ਰਤਕ ਔਰਤ ਦੇ ਫਾਈਨਾਂਸਰ ਦਾ ਕੰਮ ਕਰਦੇ ਪਤੀ ਨਾਲ ਪੁਰਾਣੀ ਅਣਬਣ ਸੀ। ਮਿ੍ਰਤਕਾ ਦੀ ਪਛਾਣ 30 ਸਾਲਾਂ ਹਰਜਿੰਦਰ ਕੌਰ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ ਹੈ। ਮੌਕੇ ’ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਮੁੱਖ ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ ਹੈ ਅਤੇ 6 ਹੋਰ ਲੋਕਾਂ ਦੇ ਨਾਂਅ ਵੀ ਲਏ ਹਨ।
ਅੰਮਿ੍ਤਸਰ ਵਿੱਚ ਬੱਚੀ ਨੂੰ ਦੁੱਧ ਪਿਆ ਰਹੀ ਔਰਤ ਦੇ ਕਤਲ ਦੇ ਮਾਮਲੇ ਵਿੱਚ 2 ਮੁੱਖ ਦੋਸ਼ੀ ਗਿ੍ਫਤਾਰ
Published: