ਅੰਮ੍ਰਿਤਸਰ/ਪੰਜਾਬ ਪੋਸਟ
ਅੱਜ ਅੰਮ੍ਰਿਤਸਰ ਦੇ ਟ੍ਰਿਲੀਅਮ ਮਾਲ ਵਿੱਚ ਬੰਬ ਹੋਣ ਦੀ ਧਮਕੀ ਦਿੱਤੀ ਗਈ ਜਿਸ ਵਿੱਚ ਕਿਹਾ ਗਿਆ ਕਿ ਟ੍ਰਿਲੀਅਮ ਮਾਲ ਦੇ ਅੰਦਰ ਬੰਬ ਫਿੱਟ ਕੀਤੇ ਹੋਏ ਹਨ, ਇਸ ਨੂੰ ਉਡਾ ਦਿੱਤਾ ਜਾਵੇਗਾ। ਜਿਸ ਦੇ ਚਲਦੇ ਪੁਲਿਸ ਅਧਿਕਾਰੀ ਹਰਕਤ ਵਿੱਚ ਆਏ ਤੇ ਉਹਨਾਂ ਨੇ ਮੌਕੇ ਤੇ ਹੀ ਟ੍ਰਿਲੀਅਮ ਮਾਲ ਦੇ ਚਾਰੋਂ ਪਾਸੇ ਸੀਲ ਕਰਕੇ ਉਸ ਦੇ ਅੰਦਰ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ।
ਇਸ ਮੌਕੇ ਡੀ. ਆਈ. ਜੀ. ਬਾਰਡਰ ਰੇਂਜ ਦੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਆਈ ਸੀ ਕਿ ਟ੍ਰਿਲੀਅਮ ਮਾਲ ਦੇ ਅੰਦਰ ਬੰਬ ਫਿੱਟ ਕੀਤੇ ਹੋਏ ਹਨ ਜਿਹੜੇ ਬਲਾਸਟ ਕੀਤੇ ਜਾ ਸਕਦੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਅਸੀਂ ਜਾਂਚ ਕਰ ਰਹੇ ਹਾਂ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਲ ਕਿਸ ਵੱਲੋਂ ਆਈ ਹੈ ਤੇ ਸਾਡੇ ਵੱਲੋਂ ਅੰਦਰ ਸਰਚ ਅਪਰੇਸ਼ਨ ਵੀ ਕੀਤਾ ਜਾ ਰਿਹਾ ਹੈ। ਸਾਡੀਆਂ ਟੀਮਾਂ ਸਾਰਾ ਸਰਚ ਕਰ ਰਿਹਾ ਬਾਕੀ ਜਾਂਚ ਕਰਕੇ ਹੀ ਪਤਾ ਲਗਾਇਆ ਜਾਵੇਗਾ, ਇਸ ਦੇ ਵਿੱਚ ਕੌਣ ਕੌਣ ਸ਼ਾਮਿਲ ਹੈ ਇਸ ਦੇ ਬਾਰੇ ਵੀ ਪਤਾ ਲਗਾਇਆ ਜਾਵੇਗਾ।
ਉਹਨਾਂ ਕਿਹਾ ਕਿ ਮੌਕੇ ਤੇ ਬੰਬ ਸਕਵਾਈਡ ਟੀਮ ਡੋਗ ਸਕਵੈਡ ਟੀਮ ਐਂਟੀ ਰੇਬਿਟ ਟੀਮ ਹੋਰ ਬਾਕੀ ਪੁਲਿਸ ਥਾਣਿਆਂ ਦੇ ਆਲਾ ਅਧਿਕਾਰੀ ਤੇ ਵੱਡੇ ਆਲਾ ਅਧਿਕਾਰੀ ਵੀ ਅੰਦਰ ਸਰਚ ਪੇਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਰੱਖੜੀ ਦਾ ਤਿਉਹਾਰ ਹੋਣ ਕਰਕੇ ਲੋਕ ਮਾਲ ਦੇ ਵਿੱਚ ਖਰੀਦਦਾਰੀ ਕਰਨ ਦੇ ਲਈ ਆ ਜਾ ਰਹੇ ਹਨ। ਅਸੀਂ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਹੋਣ ਦਿੱਤਾ ਜਲਦੀ ਹੀ ਜਾਂਚ ਮੁਕੰਮਲ ਕਰਕੇ ਦੋਸ਼ੀਆਂ ਦਾ ਪਤਾ ਲਗਾਇਆ ਜਾਵੇਗਾ।