-1.3 C
New York

ਭਾਰਤ ਦਾ ਪ੍ਰਾਚੀਨ ਸਮੇਂ ਦਾ ਕਵੀ : ਬਾਹਸ਼ਾ

Published:

Rate this post


ਬਾਹਸ਼ਾ ਪ੍ਰਾਚੀਨ ਭਾਰਤ ਦਾ ਬਹੁਤ ਉੱਤਮ ਕਵੀ ਸੀ। ਉਸਦੇ ਲਿਖੇ ਨਾਟਕ ਭਾਰਤ ਦੇ ਕੁਝ ਖੇਤਰਾਂ ’ਚ ਲੋਕ ਜੀਵਨ ਦਾ ਅੰਗ ਬਣ ਗਏ, ਪਰ ਅਜੀਬ ਗੱਲ ਹੈ ਕਿ ਇਸ ਮਹਾਨ ਕਵੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਬਾਹਸ਼ਾ ਦੇ ਜੀਵਨ ਨਾਲ ਜੁੜੇ ਬਹੁਤੇ ਵੇਰਵੇ ਨਹੀਂ ਮਿਲਦੇ। ਪਰ ਮੰਨਿਆ ਜਾਂਦਾ ਹੈ ਕਿ ਬਾਹਸ਼ਾ ਦਾ ਜਨਮ ਈਸਾ ਤੋਂ 200 ਵਰ੍ਹੇ ਪੂਰਵ ਨੇਪਾਲ ’ਚ ਹੋਇਆ। ਬਾਹਸ਼ਾ ਦੀ ਰਚਨਾ ਤੋਂ ਭਾਰਤੀ ਸੰਸਕਿ੍ਰਤੀ ’ਚ ਮਿਲਦੀ ਅਮੀਰ ਅਤੇ ਵਿਕਸਿਤ ਨਾਟਕ ਦੀ ਪ੍ਰੰਪਰਾ ਬਾਰੇ ਜਾਣਕਾਰੀ ਮਿਲਦੀ ਹੈ। ਕੁਝ ਵਿਦਵਾਨਾਂ ਨੇ ਬਾਹਸ਼ਾ ਦਾ ਜੀਵਨਕਾਲ 300 ਈ: ਪੂਰਵ ਮੰਨਿਆ ਹੈ।

ਇਹ ਉੱਚ-ਗੁਣਵੱਤਾ ਨਾਲ ਭਰਪੂਰ ਕਵੀ/ਨਾਟਕਕਾਰ ਕਈ ਸਦੀਆਂ ਤੱਕ ਅਣਗੌਲਿਆ ਰਿਹਾ। ਇਸ ਬਾਰੇ 9ਵੀਂ ਸਦੀ ਦੇ ਅੰਤ ’ਚ ‘ਕਾਵਿਆਮਿਮਾਸਾ’ ਨਾਮ ਦੇ ਗ੍ਰੰਥ ਵਿੱਚ ਜਾਣਕਾਰੀ ਮਿਲਦੀ ਹੈ। ‘ਕਾਵਿਆਮਿਮਾਸਾ’ ਨਾਮ ਦੇ ਗੰ੍ਰਥ ਦਾ ਲੇਖਕ ਰਾਜਸ਼ੇਖਰ ਸੀ ਜੋ ਆਪਣੇ ਸਮੇਂ ਦਾ ਮਹਾਨ ਕਵੀ-ਨਾਟਕਕਾਰ ਅਤੇ ਸਮੀਖਿਆਕਾਰ ਹੋਇਆ ਹੈ। ਰਾਜਸ਼ੇਖਰ ਨੇ ਬਾਹਸ਼ਾ ਦੇ ਨਾਟਕ ‘ਸਵਪਨਵਸਦਾਤਾ’ ਦੀ ਸਮੀਖਿਆ ਆਪਣੇ ਗ੍ਰੰਥ ‘ਕਾਵਿਆਮਿਮਾਸਾ’ ’ਚ ਕੀਤੀ। 1912 ਈਸਵੀ ’ਚ ਸਵਰਗੀ ਨਾਟਕਕਾਰ ਮਹਾਮਓਪੋਧਿਆਏ ਨੇ ਤਿ੍ਰਵੇਂਦਰਮ ’ਚ 13 ਸੰਸਕਿ੍ਰਤੀ ਨਾਟਕਾਂ ਦਾ ਮੰਚਨ ਕੀਤਾ। ਇਹਨਾਂ ’ਚ ਬਾਹਸ਼ਾ ਦਾ ਨਾਟਕ ਸਵਪਨਵਸਦਾਤਾ ਵੀ ਸੀ। ਭਾਵੇਂ ਕੁਝ ਵਿਦਵਾਨਾਂ ਨੇ ਇਸ ਨਾਟਕ ਦੇ ਬਾਹਸ਼ਾ ਦੀ ਰਚਨਾ ਹੋਣ ਤੇ ਇਤਰਾਜ਼ ਕੀਤਾ, ਪਰ ਬਾਅਦ ਵਿੱਚ ਸਭਨਾਂ ਨੇ ਇੱਕ ਮੱਤ ਨਾਲ ਇਸ ਰਚਨਾ ਨੂੰ ਬਾਹਸ਼ਾ ਦੀ ਰਚਨਾ ਸਵੀਕਾਰ ਕੀਤਾ। ਬਾਹਸ਼ਾ ਦੀ ਰਚਨਾ ਦੀ ਪ੍ਰਾਚੀਨਤਾ ਇੱਕ ਗੱਲੋਂ ਵੀ ਸਾਬਤ ਹੁੰਦੀ ਹੈ ਕਿ ਉਸਨੇ ਕਿਸੇ ਨਾਟ ਸ਼ਾਸ਼ਤਰ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਜੋ ਇਹ ਸਾਬਿਤ ਕਰਦਾ ਹੈ ਕਿ ਗਾਹਸ਼ਾ ਦਾ ਜਨਮਸਥਾਨ ਨਾਟ-ਸਸ਼ਤਰ ਲਿਖੇ ਜਾਣ ਤੋਂ ਪਹਿਲਾਂ ਦਾ ਹੈ।

ਪ੍ਰਾਚੀਨ ਭਾਰਤ ਵਿੱਚ ਖੇਡੇ ਜਾਣ ਵਾਲੇ ‘ਊਰੂਬੰਗਾ’ ਅਤੇ ‘ਕਾਰਨਬਰਾ’ ਦੋ ਮਸ਼ਹੂਰ ਨਾਟਕ ਹਨ। ਇੱਕ ਪ੍ਰਾਚੀਨ ਸੰਸਕਿ੍ਰਤ ਨਾਟਕ ਤ੍ਰਾਸਦਿਕ ਵਾਲੇ ਹੋਣ ਕਾਰਨ ਪੂਰੇ ਭਾਰਤ ਵਿੱਚ ਜਾਣੇ ਜਾਂਦੇ ਹਨ। ਉਰੂਬੰਗਾ ਮਹਾਂਭਾਰਤ ਦੀ ਕਹਾਣੀ ਹੈ। ਜਿਸਦਾ ਅਸਲ ਨਾਇਕ ਦੁਰਯੋਧਨ ਨੂੰ ਬਣਾਇਆ ਗਿਆ ਹੈ। ਨਾਟਕ ਵਿੱਚ ਦੁਰਯੋਧਨ ਆਪਣੇ ਅਤੀਤ ਤੇ ਪਛਤਾਵਾ ਕਰਦਾ ਹੈ। ਉਸਦੀਆਂ ਦੋਵੇਂ ਲੱਤਾਂ ਚਕਨਾਚੂਰ ਹਨ ਤੇ ਉਹ ਵਿਆਕੁਲਤਾ ਨਾਲ ਮੌਤ ਦੀ ਉਡੀਕ ਕਰ ਰਿਹਾ ਹੈ। ਦੁਰਯੋਧਨ ਨੂੰ ਬਾਹਸ਼ਾ ਨੇ ਇਸ ਢੰਗ ਨਾਲ ਚਿਤਰਿਆ ਹੈ ਕਿ ਨਫਰਤ ਦਾ ਪਾਤਰ ਦੁਰਯੋਧਨ ਹਮਦਰਦੀ ਦਾ ਲਖਾਇਕ ਬਣ ਗਿਆ। ਉਸਦੇ ਬਾਕੀ ਪਾਤਰਾਂ ਨਾਲ ਸਬੰਧਾਂ ਦਾ ਬਹੁਤ ਭਾਵੁਕ ਢੰਗ ਨਾਲ ਉਲੇਖ ਕੀਤਾ ਗਿਆ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਪਛਤਾਵੇ ਦੀ ਅਵਸਥਾ ਜੋ ਇਸ ਨਾਟਕ ਰਾਹੀਂ ਦਰਸਾਈ ਗਈ ਹੈ ਦੀ ਉਦਾਹਰਣ ਕਿਤੇ ਹੋਰ ਵੇਖਣ ਨੂੰ ਨਹੀਂ ਮਿਲਦੀ। ‘ਕਰਨ ਬਰਾ’ ਮਹਾਂਭਾਰਤ ਦੇ ਇੱਕ ਹੋਰ ਪਾਤਰ ਕਰਨ ਦੇ ਦੁਖਦਾਈ ਅੰਤ ਦੀ ਕਹਾਣੀ ਹੈ। ਇੱਥੇ ਵਰਣਨਯੋਗ ਹੈ ਕਿ ਬਾਹਸ਼ਾ ਦੇ ਨਾਟਕਾਂ ਵਿੱਚ ‘ਨਾਟ ਸਾਸ਼ਤਰ’ ਦੇ ਨਿਯਮਾਂ ਦੀ ਬਿਲਕੁਲ ਪਾਲਣਾ ਨਹੀਂ ਕੀਤੀ ਗਈ। ਕਿਉਂਕਿ ਨਾਟ ਸਾਸ਼ਤਰ ਅਨੁਸਾਰ ਮੰਚ ਤੇ ਸਰੀਰਕ ਤਸ਼ੱਦਦ ਦਿਖਾਉਣਾ ਵਰਜਿਤ ਨਹੀਂ, ਪਰ ਬਾਹਸ਼ਾ ਨੇ ਖੁੱਲ੍ਹ ਕੇ ਸਰੀਰਕ ਤਸ਼ੱਦਦ ਦੇ ਦਿ੍ਰਸ਼ਾਂ ਦੀ ਵਰਤੋਂ ਆਪਣੇ ਨਾਟਕਾਂ ’ਚ ਕੀਤੀ ਹੈ। ਇਸ ਤੋਂ ਇਲਾਵਾ ‘ਕਰਨ ਬਰਾ’ ਨਾਟਕ ਦਾ ਅੰਤ ਬੇਹੱਦ ਦੁਖਦਾਈ ਹੈ। ਜਦੋਂ ਕਿ ਨਾਟ ਸਾਸ਼ਤਰ ਦੇ ਪ੍ਰਭਾਵ ਹੇਠ ਲਿਖੇ ਨਾਟਕਾਂ ਦਾ ਦੁਖਦਾਈ ਅੰਤ ਨਹੀਂ ਸੀ ਹੁੰਦਾ।

ਬਾਹਸ਼ਾ ਦੇ ਸਮਕਾਲੀ ਅਤੇ ਉਸਤੋਂ ਬਾਅਦ ਵਾਲੇ ਬਹੁਤ ਸਾਰੇ ਨਾਟਕਕਾਰਾਂ ਨੇ ਰਮਾਇਣ ਅਤੇ ਮਹਾਂਭਾਰਤ ’ਚੋਂ ਚਰਿੱਤਰ ਲੈ ਕੇ ਨਾਟਕ ਲਿਖੇ। ਉਹਨਾਂ ਨਾਟਕਕਾਰਾਂ ਨੇ ਇਹਨਾਂ ਮਹਾਂ-ਕਾਵਿ ਰਚਨਾਵਾਂ ਦੇ ਨਾਇਕਾਂ ਨੂੰ ਲੈ ਕੇ ਆਪਣੇ ਨਾਟਕਾਂ ਦਾ ਮੁੱਖ ਪਾਤਰ ਬਣਾਇਆ। ਪਰ ਬਾਹਸ਼ਾ ਦੇ ਨਾਟਕਾਂ ਦੀ ਖਾਸੀਅਤ ਹੈ ਕਿ ਉਸਨੇ ਉਪਰੋਕਤ ਨਾਟਕਾਂ ਦੇ ਖਲਨਾਇਕਾਂ ਨੂੰ ਆਪਣੇ ਨਾਟਕਾਂ ਦਾ ਮੁੱਖ ਪਾਤਰ ਬਣਾਇਆ ਅਤੇ ਉਹਨਾਂ ਨੂੰ ਨਾਇਕ ਵਾਂਗ ਕਾਮਯਾਬੀ ਨਾਲ ਚਿਤਰਿਆ। ਉਸਦੇ ਨਾਟਕ ਲਿਖਣ ਦੇ ਅੰਦਾਜ਼ ਦੀ ਖੂਬਸੂਰਤੀ ਸੀ ਕਿ ਦਰਸ਼ਕਾਂ ਦਾ ਪਾਠਕਾਂ ਦੀ ਹਮਦਰਦੀ ਖਲਨਾਇਕ ਨਾਲ ਹੋ ਜਾਂਦੀ। ਉਹ ਪ੍ਰਚਲਿਤ ਕਹਾਣੀ ਤੋਂ ਪ੍ਰਭਾਵਿਤ ਹੋ ਕਦੀ ਵੀ ਕਹਾਣੀ ਤੇ ਬੰਦਿਸ਼ ਨਾ ਲਾਉਂਦਾ, ਸਗੋਂ ਪੂਰੀ ਖੁੱਲ੍ਹ ਨਾਲ ਵਿਚਰਦਾ। ਰਮਾਇਣ ਵਰਗੇ ਕਾਵਿ ਵਿੱਚ ਸੱਚਾਈ ਤ੍ਰਾਸਦਿਕ ਘਟਨਾ ਲਈ ਮਸ਼ਹੂਰ ਹੈ, ਵੀ ਹਾਂ ਪੱਖੀ ਕਿਰਦਾਰ ’ਚ ਨਜ਼ਰ ਆਉਂਦੀ ਹੈ। ‘ਪ੍ਰਰਿਤਮਾ’ ਅਤੇ ‘ਅਭਿਸ਼ੇਕ’ ਉਸਦੇ ਰਮਾਇਣ ਆਧਾਰਿਤ ਨਾਟਕ ਹਨ। ‘ਸਵਪਨਵਾਸਵਦਾਤਨ’, ‘ਮੱਧਿਆਮਾ ਵਾਇਯੋਗਾ’, ‘ਦੱਤਾ’, ‘ਊਰੁਬੰਗਾ’, ‘ਕਰਨ ਬਰਾ’ ਉਸਦੇ ਮਹਾਂਭਾਰਤ ਅਧਾਰਿਤ ਨਾਟਕ ਹਨ। ਉਸਨੇ ਸਿਰਫ ਮਹਾਂਕਾਵਿ ਆਧਾਰਿਤ ਨਾਟਕ ਹੀ ਨਹੀਂ ਲਿਖੇ। ਉਸਦਾ ਲਿਖਿਆ ਨਟਕ ‘ਅਵੀਮਾਰਕਇਆ’ ਪਰੀ ਕਹਾਣੀ ਤੇ ਆਧਾਰਿਤ ਹੈ। ਇਸ ਨਾਟਕ ਦੀ ਕਹਾਣੀ ਨੂੰ ਲੈ ਕੇ ਪ੍ਰਸਿੱਧ ਫਿਲਮ ਨਿਰਮਾਤਾ ਮਨੀਸ਼ੰਕਰ ਨੇ 1994 ਈਸਵੀ ’ਚ ਫਿਲਮ ‘ਦੀ ਕਲਾਊਡ ਡੋਰ’ ਬਣਾਈ। ‘ਦਰਿਦਦਾਚਾਰੂਦਾਤਾ’ ਦੀ ਕਹਾਣੀ ਨੂੰ 1984 ਈਸਵੀ ’ਚ ਬਣੀ ਫਿਲਮ ‘ਉਤਸਵ’ ’ਚ ਦੁਹਰਾਇਆ ਗਿਆ।

ਪਰਾਤਿਜਨਾ-ਯਾਉਗਾਂਦਯਾਨ ਅਤੇ ‘ਸਵਪਨ-ਵਸਵਦਾਤਾ’ ਉਸਦੇ ਦੋ ਮਸ਼ਹੂਰ ਨਾਟਕ ਹਨ। ਇਹ ਦੋਵੇਂ ਨਾਟਕ ‘ਬੁੱਧ’ ਦੇ ਉੱਤਰਾਧਿਕਾਰੀ ‘ਰਾਜਾ ਉਦਿਅਮ’ ਨਾਲ ਸਬੰਧਤ ਹਨ। ਸਵਧਨਾਵਸਤਦਾਤਾ ਰਾਜਾ ਉਦਿਯਾਨ ਦੀ ਪ੍ਰੇਮ ਕਥਾ ਤੇ ਆਧਾਰਿਤ ਹੈ। ਜਦੋਂਕਿ ਦੂਜੇ ਨਾਟਕ ਵਿੱਚ ਯਾਂਉਗੇਂਦਰਯਾਨ ਇੱਕ ਮੰਤਰੀ ਹੈ ਜੋ ਆਪਣੇ ਰਾਜੇ ਦੀ ਲੜਾਈ ’ਚ ਮਦਦ ਕਰਦਾ ਹੈ ਅਤੇ ਉਸਦੇ ਕੱਟੜ ਦੁਸ਼ਮਣ ਮਗਧ ਦੇ ਰਾਜੇ ਨਾਲ ਸੁਲਹਾ ਕਰਵਾ ਦਿੰਦਾ ਹੈ। ਇਹ ਮੰਤਰੀ ਬਾਅਦ ’ਚ ਰਾਜਕੰਨਿਆ ਨਾਲ ਵਿਆਹ ਕਰਦਾ ਹੈ।

ਬਾਹਸ਼ਾ ਦੇ ਨਾਟਕ ਭਾਰਤ ਦੀਆਂ ਹੋਰ ਭਾਸ਼ਾਵਾਂ ’ਚ ਵੀ ਅਨੁਵਾਦ ਹੋਏ ਹਨ ਅਤੇ ਇਹ ਆਧੁਨਿਕ ਭਾਰਤੀ ਥੀਏਟਰ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਊਰੂਬੰਗਾ :- ਊਰੂਬੰਗਾ ਮਹਾਂਭਾਰਤ ਦੀ ਕਹਾਣੀ ਹੈ। ਨਾਟਕ ਦੇ ਸ਼ੁਰੂ ਵਿੱਚ ਤਿੰਨ ਸਿਪਾਹੀ ਲੜਨ ਦੀ ਮੁਦਰਾ ’ਚ ਹਨ। ਇਹ ਭੀਮ ਅਤੇ ਦੁਰਯੋਧਨ ਵਿੱਚ ਖੂਨੀ ਲੜਾਈ ਚੱਲ ਰਹੀ ਹੈ। ਲੜਾਈ ਦੌਰਾਨ ਦੁਰਯੋਧਨ ਭੀਮ ਨੂੰ ਹੇਠਾਂ ਡੇਗ ਦਿੰਦਾ ਹੈ ਅਤੇ ਭੀਮ ਨਿਹੱਥਾ ਜੋ ਧਰਤੀ ਤੇ ਡਿੱਗਾ ਪਿਆ ਹੈ। ਪਰ ਦੁਰਯੋਧਨ ਭੀਮ ਨੂੰ ਮਾਰਨਾ ਨਹੀਂ ਚਾਹੁੰਦਾ, ਸਗੋਂ ਲੜਾਈ ਦਾ ਸਾਰਾ ਦੋਸ਼ ਕਿ੍ਰਸ਼ਨ ਨੂੰ ਦਿੰਦਾ ਹੈ। ਉਸਦੇ ਮੂੰਹ ’ਚ ਪਾਂਡਵਾਂ ਲਈ ਹਮਦਰਦੀ ਦੇ ਬੋਲ ਨਿਕਲਦੇ ਹਨ। ਪਰ ਇਸੇ ਦੌਰਾਨ ਦੂਜੇ ਪਾਂਡਵ ਆਉਂਦੇ ਹਨ ਤੇ ਦੁਰਯੋਧਨ ਤੇ ਵਾਰ ਕਰਦੇ ਹਨ ਅਤੇ ਇਸ ਵਾਰ ਨਾਲ ਦੁਰਯੋਧਨ ਡਿੱਗ ਪੈਂਦਾ ਹੈ।
ਉਸਦੇ ਪੱਟ ਚਕਨਾਚੂਰ ਹੋ ਚੁੱਕੇ ਹਨ। ਉਹ ਇਸ ਤਰਸਯੋਗ ਹਾਲਤ ਵਿੱਚ ਵੀ ਉਹ ਕਿ੍ਰਸ਼ਨ ਨੂੰ ਦੋਸ਼ ਦਿੰਦਾ, ਪਾਂਡਵਾਂ ਲਈ ਹਮਦਰਦੀ ਦੇ ਬੋਲ ਉਚਾਰਦਾ ਹੈ। ਉਹ ਆਪਣੇ ਭਾਵੁਕ ਬੋਲਾਂ ਰਾਹੀਂ ਆਪਣੀ ਕਸ਼ਟਦਾਇਕ ਸਥਿਤੀ ਦਾ ਅਹਿਸਾਸ ਕਰਵਾਉਂਦਾ ਹੈ।

ਦੁਰਯੋਧਨ ਦਾ ਪਿਤਾ ਮੰਚ ਤੇ ਆਪਣੇ ਪੁੱਤਰ ਦੀ ਹਾਲਤ ਵੇਖਣ ਆਉਂਦਾ ਹੈ ਤਾਂ ਦੁਰਯੋਧਨ ਨੂੰ ਇਸ ਗੱਲ ਦਾ ਦੁੱਖ ਹੈ ਕਿ ਟੁੱਟੇ ਹੋਏ ਪੱਟਾਂ ਕਾਰਨ ਉਹ ਆਪਣੇ ਪਿਤਾ ਨੂੰ ਉੱਠ ਕੇ ਕੇ ਪ੍ਰਣਾਮ ਨਹੀਂ ਕਰ ਸਕਦਾ। ਨਾਟਕ ਉਸ ਵੇਲੇ ਅੰਤਾਂ ਦੇ ਭਾਵੁਕ ਪਸਾਰ ਵਾਲਾ ਬਣ ਜਾਂਦਾ ਹੈ, ਜਦੋਂ ਦੁਰਯੋਧਨ ਦਾ ਪੁੱਤਰ ਮੰਚ ਤੇ ਆਉਂਦਾ ਹੈ ਅਤੇ ਆਪਣੇ ਪਿਤਾ ਦੀ ਗੋਦੀ ਵਿੱਚ ਬੈਠਣ ਦੀ ਇੱਛਾ ਕਰਦਾ ਹੈ, ਪਰ ਦੁਰਯੋਧਨ ਨੂੰ ਇਸ ਗੱਲ ਦਾ ਦੁੱਖ ਹੈ ਕਿ ਚਕਨਾਚੂਰ ਹੋਏ ਪੱਟਾਂ ਕਾਰਨ ਉਹ ਉਸਨੂੰ ਗੋਦੀ ’ਚ ਨਹੀਂ ਬਿਠਾ ਸਕੇਗਾ।

ਦੁਰਯੋਧਨ ਤਾਂ ਕਸਟਦਾਇਕ ਹਾਲਤਾਂ ’ਚ ਮਰ ਜਾਂਦਾ ਹੈ, ਪਰ ਅਸ਼ਵਧਾਮਾ ਇਕਦਮ ਅੱਗੇ ਆਉਂਦਾ ਹੈ ਉਹ ਪਾਂਡਵਾਂ ਨੂੰ ਕਤਲ ਕਰ ਦਿੰਦਾ ਹੈ ਅਤੇ ਦੁਰਯੋਧਨ ਦੇ ਪੁੱਤਰ ‘ਦੁਰਯਆ’ ਨੂੰ ਗੱਦੀ ਤੇ ਬਿਠਾ ਦਿੰਦਾ ਹੈ। ਇਸ ਤਰ੍ਹਾਂ ਕਮਾਲ ਦੀ ਤਕਨੀਕ ਦੀ ਵਰਤੋਂ ਕਰਕੇ ਬਾਹਸ਼ਾ ਨਫਰਤਯੋਗ ਪਾਤਰ ਦੁਰਯੋਧਨ ਨੂੰ ਨਾਇਕ ਵਜੋਂ ਪੇਸ਼ ਕਰਦਾ ਹੈ। ਇਹ ਕਵੀ/ਨਾਟਕਕਾਰ ਆਪਣੀ ਕਮਾਲ ਦੀ ਤਕਨੀਕ ਕਾਰਨ ਵਿਲੱਖਣਤਾ ਕਾਰਨ ਜਾਣਿਆ ਜਾਂਦਾ ਹੈ।

-ਜਤਿੰਦਰ ਔਲਖ (ਅੰਮਿ੍ਰਤਸਰ)

Read News Paper

Related articles

spot_img

Recent articles

spot_img