10.9 C
New York

ਅਮਰੀਕਾ ਤੋਂ ਆਈ ਵੱਡੀ ਖ਼ਬਰ : ਡੋਨਾਲਡ ਟਰੰਪ ਦੀ ਹੱਤਿਆ ਦੀ ਮੁੜ ਹੋਈ ਕੋਸ਼ਿਸ਼

Published:

5/5 - (2 votes)

ਫਲੋਰਿਡਾ/ਪੰਜਾਬ ਪੋਸਟ

ਅਮਰੀਕਾ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਹੋਰ ਵੱਡਾ ਘਟਨਾਕ੍ਰਮ ਵਾਪਰਿਆ ਹੈ ਅਤੇ ਅਮਰੀਕੀ ਜਾਂਚ ਏਜੰਸੀ ਐੱਫ਼. ਬੀ. ਆਈ. ਨੇ ਕਿਹਾ ਕਿ ਫਲੋਰੀਡਾ ਦੇ ਵੈਸਟ ਪਾਮ ਬੀਚ ਵਿਖੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੋਲਫ਼ ਕਲੱਬ ਵਿਚ ਉਨ੍ਹਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਹਾਲ ਹੀ ਦੀ ਘਟਨਾ ਵਿੱਚ ਟਰੰਪ ਜਿੱਥੇ ਗੋਲਫ ਖੇਡ ਰਹੇ ਸਨ ਉੱਥੋਂ ਕੁੱਝ ਦੂਰੀ ’ਤੇ ਲੁਕ ਕੇ ਬੈਠੇ ਅਮਰੀਕੀ ਸਿਕਰੇਟ ਸਰਵਿਸ ਦੇ ਏਜੰਟ ਨੇ ਦੇਖਿਆ ਕਿ 400 ਗਜ਼ ਦੀ ਦੂਰੀ ’ਤੇ ਝਾੜੀਆਂ ਵਿੱਚ ਇੱਕ ਏਕੇ ਸ਼ੈਲੀ ਰਾਈਫਲ ਦੀ ਨਾਲੀ ਦਿਖ ਰਹੀ ਸੀ, ਜਿਸ ’ਤੇ ਏਜੰਟ ਵੱਲੋਂ ਗੋਲੀ ਚਲਾਉਣ ’ਤੇ ਬੰਦੂਕਧਾਰੀ ਰਾਈਫ਼ਲ ਛੱਡ ਕੇ ਫ਼ਰਾਰ ਹੋ ਗਿਆ ਪਰ ਬਾਅਦ ਵਿੱਚ ਅਧਿਕਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ ਦੋ ਬੈਗ, ਨਿਸ਼ਾਨ ਲਗਾਉਣ ਲਈ ਵਤਰੀ ਜਾਣ ਵਾਲੀ ਦੂਰਬੀਨ ਅਤੇ ਕੈਮਰਾ ਵੀ ਮਿਲੇ ਹਨ। ਇਸ ਦਰਮਿਆਨ, ਟਰੰਪ ਨੇ ਆਪਣੇ ਸਮੱਰਥਕਾਂ ਨੂੰ ਕਿਹਾ ਕਿ ਓਹ ਠੀਕ ਠਾਕ ਹਨ ਅਤੇ ਉਨਾਂ ਨੂੰ ਕੋਈ ਵੀ ਚੀਜ਼ ਰੋਕ ਨਹੀਂ ਸਕਦੀ। ਕਾਬੂ ਕੀਤੇ ਗਏ ਵਿਅਕਤੀ ਦਾ ਨਾਂਅ ਰਿਆਨ ਰਾਉਥ ਦੱਸਿਆ ਜਾ ਰਿਹਾ ਹੈ। ਇਸ ਤੋਂ ਕਰੀਬ 9 ਹਫ਼ਤੇ ਪਹਿਲਾਂ ਵੀ ਇਹੋ ਜਿਹਾ ਘਟਨਾਕ੍ਰਮ ਵਾਪਰਿਆ ਸੀ ਜਦੋਂ ਇੱਕ ਬੰਦੂਕਧਾਰੀ ਵੱਲੋਂ 13 ਜੁਲਾਈ ਨੂੰ ਇੱਕ ਰੈਲੀ ਦੌਰਾਨ ਟਰੰਪ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਬਾਰੀ ਕੀਤੀ ਗਈ ਸੀ।

Read News Paper

Related articles

spot_img

Recent articles

spot_img