ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਅਮਰੀਕਾ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਇਜ਼ਰਾਈਲ ਵਿਰੋਧੀ ਪ੍ਰਦਰਸ਼ਨ ਸਰਕਾਰ ਲਈ ਨਵੀਂ ਸਿਰਦਰਸਦੀ ਬਣਦੇ ਜਾ ਰਹੇ ਹਨ। ਕੈਰੋਲੀਨਾ ਤੋਂ ਨਿਊਯਾਰਕ ਦੀਆਂ ਯੂਨੀਵਰਸਿਟੀਆਂ ਅਤੇ ਕਾਲਜ ਕੈਂਪਾਂ ਵਿੱਚ ਹੋ ਰਹੇ ਪ੍ਰਦਰਸ਼ਨਾਂ ਵਿੱਚ ਵਿਦਿਆਰਥੀ ਜ਼ੋਰਦਾਰ ਢੰਗ ਨਾਲ ਮੰਗ ਕਰ ਰਹੇ ਹਨ ਕਿ ਇਜ਼ਰਾਈਲ ਦੇਸ਼ ਫਲਸਤੀਨੀ ਸ਼ਹਿਰ ਗਾਜ਼ਾ ਵਿਰੁੱਧੀ ਛੇੜੀ ਆਪਣੀ ‘‘ਨਸਲਕੁਸ਼ੀ ਜੰਗ’’ ਨੂੰ ਖਤਮ ਕਰੇ।
ਅਮਰੀਕਾ ਵਿੱਚ ਦੇਸ਼ ਭਰ ਦੇ ਕਾਲਜ ਕੈਂਪਸਾਂ ਵਿੱਚ ਹੁਣ ਤੱਕ 550 ਤੋਂ ਵੱਧ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਕਰੈਕਡਾਊਨ ਅਤੇ ਗਿ੍ਰਫਤਾਰੀਆਂ ਦੇ ਖਤਰੇ ਦੇ ਬਾਵਜੂਦ, ਵਿਰੋਧ ਫੈਲਣਾ ਜਾਰੀ ਹੈ ਅਤੇ ਵੱਡਾ ਹੁੰਦਾ ਜਾ ਰਿਹਾ ਹੈ, ਲਗਭਗ ਰੋਜ਼ਾਨਾ ਹੋਰ ਕੈਂਪਸ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੀ ਲੜੀ ਵਿੱਚ ਸ਼ਾਮਲ ਹੁੰਦੇ ਜਾ ਰਹੇ ਹਨ।
ਸੰਯੁਕਤ ਰਾਜ ਦੀਆਂ ਯੂਨਵਿਰਸਿਟੀਆਂ ਵਿੱਚ ਵਿਆਪਕ ਹੋਇਆ ਇਹ ਵਿਦਿਆਰਥੀ ਵਿਰੋਧ ਪ੍ਰਦਰਸ਼ਨ ‘ਅਰਬ ਸਪਰੰਗ’ ਵਾਂਗ ਵਧਦਾ ਜਾ ਰਿਹਾ ਹੈ। ਵਿਦਿਆਰਥੀਆਂ ਨੇ ਇਹ ਵੀ ਕਿਹਾ ਹੈ ਕਿ ਉਹ ਸੰਸਥਾਵਾਂ, ਅਕਾਦਮਿਕ ਅਦਾਰੇ, ਥਿੰਕ-ਟੈਂਕ, ਖੋਜ ਸਮੂਹ ਅਤੇ ਰੱਖਿਆ ਫਰਮਾਂ ਜੋ ਤਲ ਅਵੀਵ ਦੀ ਲੜਾਈ ਦਾ ਸਮਰਥਨ ਕਰਦੀਆਂ ਹਨ, ਉਹ ਆਪਣੇ ਆਪ ਨੂੰ ਇਸਤੋਂ ਵੱਖ ਹੋ ਲੈਣ। ਉੱਥੇ ਹੀ ਸਟੇਟ ਯੂਨੀਵਰਸਿਟੀ ਵਿੱਚ ਰਾਤੋ ਰਾਤ ਤਿੰਨ ਦਰਜਨ ਲੋਕਾਂ ਨੂੰ ਦੇਸ਼ ਵਿਆਪੀ ਫਲਸਤੀਨੀ ਸਮਰਥਕ ਵਿਦਿਆਰਥੀਆਂ ਦੀ ਅਗਵਾਈ ਵਾਲੇ ਪ੍ਰਦਰਸ਼ਨਾਂ ਕਾਰਨ ਉਲੰਘਣਾ ਦੇ ਦੋਸ਼ਾਂ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ। ਦੇਸ਼ ਭਰ ਵਿੱਚ ਯੂਨੀਵਰਸਿਟੀ ਦੇ ਵਿਰੋਧ ਪ੍ਰਦਰਸ਼ਨਾਂ ’ਤੇ ਵਿਆਪਕ ਕਾਰਵਾਈ ਦੇ ਬਾਵਜੂਦ, ਵਿਦਿਆਰਥੀਆਂ ਨੇ ਅਮਰੀਕੀ ਰਾਜਧਾਨੀ ਦੇ ਦਿਲ ਵਿੱਚ ਸਥਿਤ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਕੈਂਪਸ ਵਿੱਚ ਆਪਣਾ ਡੇਰਾ ਜਾਰੀ ਰੱਖਿਆ।
ਵਾਸ਼ਿੰਗਟਨ ਸਥਿਤ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀ, ਅਕਾਦਮਿਕ ਅਤੇ ਕਾਰਕੁੰਨਾਂ ਦੇ ਨਾਲ, ਫਲਸਤੀਨੀਆਂ ਨਾਲ ਇਕਮੁੱਠਤਾ ਪ੍ਰਗਟਾਉਣ ਲਈ ਦੂਜੇ ਦਿਨ ਜਾਰਜ ਵਾਸ਼ਿੰਗਟਨ ਯੂਨਵਿਰਸਿਟੀ ਕੈਂਪਸ ਵਿੱਚ ਇਕੱਠੇ ਹੋਏ ਅਤੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਯੂਨੀਵਰਸਿਟੀਆਂ ਇਜ਼ਰਾਈਲ ਨਾਲ ਵਿੱਤੀ ਸਬੰਧਾਂ ਤੋਂ ਵੱਖ ਹੋਣ।