ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਵਾਸ਼ਿੰਗਟਨ ਡੀ. ਸੀ. ਏਰੀਏ ਵਿੱਚ ਆਰੋਮਾ ਇੰਡੀਅਨ ਰੈਸਟੋਰੈਂਟ ਇੱਕ ਜਾਣਿਆ ਅਤੇ ਚਰਚਿਤ ਨਾਂ ਹੈ। ਪਹਿਲਾਂ ਅਰਲਿੰਗਟਿਨ ਅਤੇ ਹੁਣ ਫੇਅਰਫੈਕਸ ਵਰਜੀਨੀਆ ਵਿੱਚ ਇਹ ਨਵੀਂ ਲੋਕੇਸ਼ਨ ਤੇ ਭਾਰਤੀ ਖਾਣਿਆਂ ਦੇ ਕਈ ਸਵਾਦ ਲੈ ਕੇ ਮੁੜ ਹਾਜ਼ਰ ਹਨ। ਸਿਰਫ ਇਹੀ ਨਹੀਂ ਸਗੋਂ ਇਸ ਖੁੱਲ੍ਹੀ ਡੁੱਲ੍ਹੀ ਨਵੀਂ ਲੋਕੇਸ਼ਨ ਤੇ ਭਾਰਤੀ ਖਾਣਿਆਂ ਨਾਲ ਇਹ ਭਾਰਤੀ ਸੰਗੀਤ ਦੀਆਂ ਵੀ ਕਈ ਮਹਿਫਲਾਂ ਆਯੋਜਿਤ ਕਰਕੇ ਲੋਕਾਂ ਦੇ ਸੁਹਜ ਸਵਾਦ ਨੂੰ ਦੂਣਾ ਕਰ ਰਹੇ ਹਨ। ਪਿਛਲੇ ਦਿਨੀਂ ਇਸ ਰੈਸਟੋਰੈਂਟ ਦੇ ਮਾਲਕ ਦਲਜੀਤ ਸਿੰਘ ਹੋਰਾਂ ਵੱਲੋਂ ਆਪਣੇ ਰੈਸਟੋਰੈਂਟ ਵਿੱਚ ਖਾਣੇ ਦੇ ਨਾਲ ਗਾਣੇ ਦੀ ਮਹਿਫਲ ਬਾਰੇ ਸੱਦਾ ਪੱਤਰ ਵਿੱਚ ਖਾਣਿਆਂ ਦੀਆਂ ਵਰਾਇਟੀਆਂ ਵਾਂਗ ਗਾਣਿਆਂ ਦੀ ਵੱਖ-ਵੱਖ ਵੰਨਗੀਆਂ ਨੂੰ ਪੇਸ਼ ਕਰਨ ਵਾਲੇ ਸੈਲੀਬਿ੍ਰਟੀ ਸੈਫ ਕੁਨਾਲ ਲਾਂਬਾ ਨਾਲ ਇੱਕ ਮਹਿਫਲ ਸਜਾਈ ਗਈ। ਜਿਸ ਵਿੱਚ ਪੁਰਾਣੇ, ਨਵੇਂ, ਸੂਫੀਆਨਾ, ਕਵਾਲੀਆਂ ਅਤੇ ਪੰਜਾਬੀ ਗਾਣਿਆਂ ਨੂੰ ਗਾਇਕ ਕੁਨਾਲ ਨੇ ਆਪਣੇ ਖੂਬਸੂਰਤ ਅੰਦਾਜ਼ ਅਤੇ ਮਿੱਠੀ ਆਵਾਜ਼ ਵਿੱਚ ਪੇਸ਼ ਕਰਕੇ ਆਏ ਸਰੋਤਿਆਂ ਦਾ ਮਨ ਮੋਹ ਲਿਆ।
ਬਾਲੀਵੁੱਡ ਅਤੇ ਪੰਜਾਬੀ ਗਾਣਿਆਂ ਦੀਆਂ ਧੁਨਾਂ ਉੱਪਰ ਲੋਕਾਂ ਦੇ ਕਦਮ ਥਿਰਕੇ ਅਤੇ ਲੋਕ ਆਪਣੇ ਆਪ ਨੂੰ ਨੱਚਣ ਤੋਂ ਨਹੀਂ ਰੋਕ ਸਕੇ। ਪਰਿਵਾਰਕ ਮਹੌਲ ਵਾਲੇ ਇਸ ਭਰਵੇਂ ਸ਼ੋਅ ਵਿੱਚ ਲੋਕਾਂ ਨੇ ਆਰੋਮਾ ਰੈਸਟੋਰੈਂਟ ਦੇ ਲਾਜਵਾਬ ਖਾਣਿਆਂ ਦਾ ਭਰਪੂਰ ਅਨੰਦ ਵੀ ਮਾਣਿਆ। ਆਉਂਦੇ ਦਿਨਾਂ ਵਿੱਚ ਆਰੋਮਾ ਰੈਸਟੋਰੈਂਟ ਫੇਅਰਫੈਕਸ ਵਰਜੀਨੀਆ ਵੱਲੋਂ ਜਿੱਥੇ ਖਾਣਿਆਂ ਦੀ ਕਈ ਡੀਲਜ਼ ਲਾਈਆਂ ਜਾ ਰਹੀਆਂ ਹਨ, ਉੱਥੇ ਕਈ ਹੋਰ ਵੀ ਅਜਿਹੀਆਂ ਪਰਿਵਾਰਕ ਸੰਗੀਤਕ ਮਹਿਫਲਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸ ਲਈ ਉਨ੍ਹਾਂ ਦੇ ਫੋਨ ਨੰਬਰ 1-703-865-8383ਜਾਂ facebook.com/ aroma12821 ’ਤੇ ਸੰਪਰਕ ਕੀਤਾ ਜਾ ਸਕਦਾ ਹੈ।