ਪੰਜਾਬ ਪੋਸਟ/ਬਿਓਰੋ
ਯੂਪੀ ਦੇ ਹਾਥਰਸ ਵਿਖੇ ਇੱਕ ਸਤਿਸੰਗ ਪ੍ਰੋਗ੍ਰਾਮ ’ਚ ਭਗਦੜ ਤੋਂ ਬਾਅਦ ਹੋਏ ਹਾਦਸੇ ਦੇ ਮੁੱਖ ਦੋਸ਼ੀ ਦੇਵ ਪ੍ਰਕਾਸ਼ ਮਧੁਕਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਕੱਲ ਹੀ ਪੁਲਿਸ ਨੇ ਉਸ ’ਤੇ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਮਧੁਕਰ ਕਥਾਵਾਚਕ ਸੂਰਜ ਪਾਲ ਉਰਫ ਭੋਲੇ ਬਾਬਾ ਦਾ ਮੁੱਖ ਸੇਵਕ ਹੈ। ਭੋਲੇ ਬਾਬਾ ਦੇ ਵਕੀਲ ਏ. ਪੀ. ਸਿੰਘ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਮਧੂਕਰ ਨੇ ਆਤਮ ਸਮਰਪਣ ਕਰ ਦਿੱਤਾ ਹੈ। ਏ. ਪੀ. ਸਿੰਘ ਮੁਤਾਬਿਕ ਮਧੁਕਰ ਦਾ ਦਿੱਲੀ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਯੂਪੀ ਪੁਲਿਸ ਨੂੰ ਹਸਪਤਾਲ ਵਿੱਚ ਹੀ ਬੁਲਾਇਆ ਗਿਆ ਅਤੇ ਮਧੂਕਰ ਨੇ ਆਤਮ ਸਮਰਪਣ ਕਰ ਦਿੱਤਾ।
ਹਾਥਰਸ ਸਤਿਸੰਗ ਭਗਦੜ ਮਾਮਲੇ ਦੇ ਮੁੱਖ ਮੁਲਜ਼ਮ ਦੀ ਗਿ੍ਫਤਾਰੀ

Published: