ਪੰਜਾਬ ਪੋਸਟ/ਬਿਓਰੋ
ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਬਿਹਾਰ ਦੇ ਪਟਨਾ ਤੋਂ ਨੀਟ (ਯੂ. ਜੀ) ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ। ਸੀ. ਬੀ.ਆਈ. ਦੇ ਇੱਕ ਸੀਨੀਅਰ ਅਧਿਕਾਰੀ ਨੇ ਮਨੀਸ਼ ਪ੍ਰਕਾਸ਼ ਅਤੇ ਆਸ਼ੂਤੋਸ਼ ਨਾਂਅ ਦੇ ਇਨਾਂ ਦੋ ਵਿਅਕਤੀਆਂ ਦੀ ਗਿ੍ਰਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਫੜੇ ਗਏ ਵਿਅਕਤੀ ਪਟਨਾ ਤੋਂ ਕੰਮ ਕਰਦੇ ਪਾਏ ਗਏ ਹਨ। ਨੀਟ (ਯੂਜੀ) ਪੇਪਰ ਲੀਕ ਮਾਮਲੇ ਵਿੱਚ ਸੀ. ਬੀ. ਆਈ. ਵੱਲੋਂ ਕੀਤੀ ਗਈ ਇਹ ਪਹਿਲੀ ਗਿ੍ਰਫ਼ਤਾਰੀ ਹੈ। ਇਸ ਤੋਂ ਪਹਿਲਾਂ, ਸੋਮਵਾਰ ਨੂੰ, ਸੀ. ਬੀ. ਆਈ. ਨੇ ਪਟਨਾ (ਬਿਹਾਰ) ਵਿੱਚ ਰਿਪੋਰਟ ਕੀਤੇ ਗਏ ਨੀਟ (ਯੂਜੀ) ਪੇਪਰ ਲੀਕ ਮਾਮਲੇ, ਗੋਧਰਾ (ਗੁਜਰਾਤ) ਵਿੱਚ ਇੱਕ ਹੋਰ ਧੋਖਾਧੜੀ ਦਾ ਮਾਮਲਾ ਅਤੇ ਰਾਜਸਥਾਨ ਵਿੱਚ ਪ੍ਰੀਖਿਆ ਵਿੱਚ ਤਿੰਨ ਕਥਿਤ ਨਕਲ ਦੇ ਮਾਮਲਿਆਂ ਨੂੰ ਸੂਚੀਬੱਧ ਕਰਦੇ ਹੋਏ ਇਸ ਕੇਸ ਦੀ ਜਾਂਚ ਅਰੰਭੀ ਸੀ।
ਦਾਖਲਾ ਪੇਪਰ ਲੀਕ ਮਾਮਲੇ ’ਚ ਸੀ. ਬੀ. ਆਈ. ਨੇ ਕੀਤੀਆਂ ਪਹਿਲੀਆਂ ਗਿ੍ਫਤਾਰੀਆਂ
Published: