1.3 C
New York

ਪੈਂਟਾਗਨ ਯੂਕਰੇਨ ਨੂੰ ਪੈਟਿ੍ਰਅਟ ਏਅਰ ਡਿਫੈਂਸ ਮਿਜ਼ਾਈਲਾਂ ਅਤੇ ਤੋਪਖਾਨੇ ਦੀ ਸਪਲਾਈ ’ਚ ਲਿਆਏਗਾ ਤੇਜ਼ੀ

Published:

Rate this post

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ

ਅਮਰੀਕਾ ਦਾ ਮਿਲਟਰੀ ਹੈੱਡਕੁਆਟਰ ਪੈਂਟਾਗਨ ਆਉਣ ਵਾਲੇ ਦਿਨਾਂ ਵਿੱਚ ਰੂਸ ਵਿਰੁੱਧ ਲੜਾਈ ਲੜ ਰਹੇ ਦੇਸ਼ ਯੂਕ੍ਰੇਨ ਨਾਲ ਕੀਤੇ ਫੌਜੀ ਸਹਾਇਤਾ ਵਾਲਾ ਕਰਾਰ ਪੁਗਾਉਣ ਲਈ ਪੈਟਿ੍ਰਅਟ ਏਅਰ ਡਿਫੈਂਸ ਮਿਜ਼ਾਈਲਾਂ ਅਤੇ ਤੋਪਖਾਨੇ ਦੇ ਗੋਲਾ-ਬਾਰੂਦ ਦੀ ਪੂਰਤੀ ਵਿੱਚ ਤੇਜੀ ਲਿਆਏਗਾ। ਅਮਰੀਕਾ ਦੇ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਅਮਰੀਕਾ ਇਸ ਉਦੇਸ਼ ਲਈ 6 ਬਿਲੀਅਨ ਡਾਲਰ ਦੀ ਰਕਮ ਦੀ ਵਰਤੋਂ ਕਰੇਗਾ। ਉਨਾਂ ਸਪੱਸ਼ਟ ਕੀਤਾ ਕਿ ਮਿਜ਼ਾਈਲਾਂ ਨੂੰ ਲਾਂਚ ਕਰਨ ਲਈ ਪੈਟਿ੍ਰਅਟ ਪ੍ਰਣਾਲੀਆਂ ਨਹੀਂ ਭੇਜੀਆਂ ਜਾਣਗੀਆਂ। ਇਨਾਂ ਵਿੱਚ ਹਵਾਈ ਰੱਖਿਆ ਹਥਿਆਰ, ਕਾਊਂਟਰ-ਡਰੋਨ ਸਿਸਟਮ ਅਤੇ ਤੋਪਖਾਨੇ ਦੇ ਗੋਲਾ-ਬਾਰੂਦ ਸ਼ਾਮਲ ਹੋਣਗੇ, ਪਰ ਪੈਟਿ੍ਰਅਟ ਮਿਜ਼ਾਈਲ ਸਿਸਟਮ ਸ਼ਾਮਲ ਨਹੀਂ ਹੋਣਗੇ। ਇਸਦੇ ਨਾਲ ਹੀ ਕੁਝ ਨਵੀਨਤਮ ਫੰਡਿੰਗ ਯੂਕਰੇਨ ਦੇ ਆਪਣੇ ਰੱਖਿਆ ਉਦਯੋਗ ਨੂੰ ਬਣਾਉਣ ਲਈ ਵੀ ਜਾਵੇਗੀ, ਤਾਂ ਜੋ ਇਹ ਲੋੜੀਂਦੇ ਅਸਲੇ ਦਾ ਹੋਰ ਨਿਰਮਾਣ ਸ਼ੁਰੂ ਕਰ ਸਕੇ।
ਯੂਕਰੇਨ ਕੋਲ ਹੋਰ ਪੱਛਮੀ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਅਤੇ ਸੋਵੀਅਤ-ਯੁੱਗ ਦੀ ਸਤਾ-ਤੋਂ-ਹਵਾ ਮਿਜ਼ਾਈਲਾਂ ਜਿਵੇਂ ਕਿ S-300 ਦੇ ਮੌਜੂਦਾ ਸਟਾਕ ਨੂੰ ਪੂਰਕ ਕਰਨ ਲਈ ਕੁਝ ਕੁ ਪੈਟ੍ਰੀਆਟ ਮਿਜ਼ਾਇਲਾਂ ਹਨ। ਇਸ ਤੋਂ ਪਹਿਲਾਂ ਜੰਗ ਨੂੰ ਨਿਰਣਾਇਕ ਸਥਿਤੀ ਵਿੱਚ ਬਣਾਈ ਰੱਖਣ ਲਈ ਯੂਕ੍ਰੇਨ ਦੇ ਰਾਸ਼ਟਰਪਤੀ ਜੇਲਿੰਸਕੀ ਨੇ ਅਮਰੀਕਾ ਪੁੱਜ ਕੇ ਵੱਡੀ ਮਿਲਟਰੀ ਅਤੇ ਮਾਇਕ ਇਮਦਾਦ ਦੀ ਮੰਗ ਕੀਤੀ ਸੀ, ਇਸਦੇ ਨਾਲ ਹੀ ਯੂਕਰੇਨ ਦੇ ਅਧਿਕਾਰੀਆਂ ਨੇ ਜਾਨਾਂ ਅਤੇ ਖੇਤਰ ਦੇ ਨੁਕਸਾਨ ਲਈ ਅਮਰੀਕਾ ਅਤੇ ਹੋਰ ਪੱਛਮੀ ਸਹਿਯੋਗੀਆਂ ਤੋਂ ਮਿਲਟਰੀ ਸਹਾਇਤਾ ਵਿੱਚ ਦੇਰੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੰਸਕੀ ਨੇ ਕਿਹਾ ਕਿ ਰੂਸ ਦੇ ਵਧ ਰਹੇ ਹਵਾਈ ਖਤਰੇ ਦਾ ਸਾਹਮਣਾ ਕਰਨ ਲਈ ਪੈਟ੍ਰੀਆਟ ਮਿਜ਼ਾਈਲਾਂ ਦੀ ‘‘ਤੁਰੰਤ’’ ਲੋੜ ਸੀ ਅਤੇ ਪੈਟ੍ਰੀਆਟ ਮਿਜ਼ਾਇਲਾਂ ਦੀ ਇਹ ਸਪਲਾਈ ਇਸ ਸਮੇਂ  ਯੂਕ੍ਰੇਨ ਦੇ ਲੋਕਾਂ ਦੀਆਂ ਜਾਨਾਂ ਬਚਾ ਸਕਦੀ ਹੈ। ਸ਼੍ਰੀਮਾਨ ਔਸਟਿਨ ਨੇ ਕਿਹਾ ਸਮਝੋ ਕਿ ਯੂਕਰੇਨ, ਯੂਰਪ ਅਤੇ ਸੰਯੁਕਤ ਰਾਜ ਲਈ ਕੀ ਦਾਅ ’ਤੇ ਹੈ।
ਉਨਾਂ ਨੂੰ ਤੌਖਲਾ ਹੈ ਕਿ ਜੇ ਪੁਤਿਨ ਯੂਕਰੇਨ ਵਿੱਚ ਜਿੱਤਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਯੂਰੋਪ ਨੂੰ ਇੱਕ ਸੁਰੱਖਿਆ ਖਤਰੇ ਦਾ ਸਾਹਮਣਾ ਕਰਨਾ ਪਏਗਾ, ਜੋ ਉਸਨੇ ਜੀਵਨ ਭਰ ਵਿੱਚ ਨਹੀਂ ਦੇਖਿਆ ਹੈ। ਨਾਲ ਹੀ ਉਨਾਂ ਸਪੱਸ਼ਟ ਵੀ ਕੀਤਾ ਕਿ ਅਜਿਹੀ ਕਿਸੇ ਵੀ ਅਣਕਿਆਸੀ ਸਥਿਤੀ ਵਿੱਚ  ਅਗਾਂਹ ਵਧਿਆ ਰੂਸ ਸਿਰਫ ਯੂਕਰੇਨ ਤੱਕ ਹੀ ਸੀਮਤ ਨਹੀਂ ਰਹੇਗਾ। ਮਾਸਕੋ ਤਾਂ ਪਹਿਲਾਂ ਹੀ ਯੂਕ੍ਰੇਨ ਵਿੱਚ ਫੌਜੀ ਮਾਲ ਦੀ ਸਪੁਰਦਗੀ ਅਤੇ ਆਵਾਜਾਈ ਦਾ ਲੱਕ ਤੋੜਨ ਲਈ ਲਈ ਯੂਕਰੇਨੀ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਵੀ ਤਹਿਸ ਨਹਿਸ ਕਰਨਾ ਚਾਹੁੰਦਾ ਸੀ। ਅਜਿਹੇ ਹਾਲਾਤ ਵਿੱਚ ਯੂਕਰੇਨ ਨੂੰ ਵਿਦੇਸ਼ਾਂ ਤੋਂ ਕਾਰਗਰ ਹਥਿਆਰਾਂ ਦੀ ਨਿਰੰਤਰ ਸਪਲਾਈ ਲੋੜੀਂਦੀ ਹੋਵੇਗੀ।

Read News Paper

Related articles

spot_img

Recent articles

spot_img