25.9 C
New York

ਟਰੰਪ ਉੱਪਰ ਹਮਲੇ ਦੀ ਅਮਰੀਕੀ ਸਦਨ ਕਰੇਗਾ ਜਾਂਚ : ਸਪੀਕਰ ਮਾਈਕ ਜਾਨਸਨ

Published:

Rate this post

ਪ੍ਰੈਜੀਡੈਂਟ ਜੋਅ ਬਾਈਡਨ ਛੁੱਟੀ ਵਿਚਾਲੇ ਛੱਡ ਰਾਤੋ ਰਾਤ ਵਾਈਟ ਹਾਊਸ ਵਾਪਸ ਪਰਤੇ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉੱਪਰ ਪੈਨਸਿਲਵੇਨੀਆ ਦੀ ਰੈਲੀ ਵਿੱਚ ਜਾਨਲੇਵਾ ਹਮਲੇ ਤੋਂ ਬਾਅਦ ਜਿੱਥੇ ਅਮਰੀਕਾ ਦੀਆਂ ਦੋਵੇਂ ਸਿਆਸੀ ਪਾਰਟੀਆਂ ਵਿੱਚ ਮਹੌਲ ਗਰਮਾ ਗਿਆ ਹੈ, ਉੱਥੇ ਇਸ ਘਟਨਾ ਨੂੰ ਲੈ ਕੇ ਅਮਰੀਕਾ ਦੇ ਆਮ ਲੋਕਾਂ ਵਿੱਚ ਵੀ ਡਰ ਦਾ ਮਹੌਲ ਪਾਇਆ ਜਾ ਰਿਹਾ ਹੈ, ਰਾਸ਼ਟਰਪਤੀ ਬਾਈਡਨ ਜੋ ਵੀਕਐਂਡ ਦੀਆਂ ਛੁੱਟੀਆਂ ਕਾਰਨ ਅਰਾਮ ਕਰਨ ਲਈ ਆਪਣੇ ਜੱਦੀ ਸੂਬੇ ਡੈਲਾਵੇਅਰ ਵਿੱਚ ਗਏ ਹੋਏ ਸਨ, ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਰਾਤੋ ਰਾਤ ਵਾਪਸ ਵਾਈਟ ਹਾਊਸ ਪਰਤ ਆਏ ਹਨ। ਵਾਈਟ ਹਾਊਸ ਰਵਾਨਾ ਹੋਣ ਤੋਂ ਪਹਿਲਾਂ ਰਾਸ਼ਟਰਪਤੀ ਬਾਈਡਨ ਵੱਲੋਂ ਇਸ ਘਟਨਾ ਬਾਰੇ ਇੱਕ ਸੰਖੇਪ ਜਿਹੀ ਪ੍ਰੈੱਸ ਬ੍ਰੀਫਿੰਗ ਵੀ ਕੀਤੀ ਗਈ ਅਤੇ ਉਸਤੋਂ ਬਾਅਦ ਜ਼ਖਮੀ ਹੋਏ ਸਾਬਕਾ ਰਾਸ਼ਟਰਪਤੀ ਟਰੰਪ ਨਾਲ ਟੈਲੀਫੋਨ ਤੇ ਗੱਲ ਵੀ ਕੀਤੀ ਦੱਸੀ ਜਾ ਰਹੀ ਹੈ। ਉਧਰ ਉਨ੍ਹਾਂ ਨੇ ਐਤਵਾਰ ਸਵੇਰੇ ਵਾਈਟ ਹਾਊਸ ਵਿੱਚ ਹੋਮਲੈਂਡ ਸਕਿਉਰਿਟੀ, ਐੱਫ. ਬੀ. ਆਈ. ਸੀਕ੍ਰੇਟ ਸਰਵਿਸ ਅਤੇ ਹੋਰ ਫੈਡਰਲ ਏਜੰਸੀਆਂ ਦੀ ਇੱਕ ਹੰਗਾਮੀ ਮੀਟਿੰਗ ਵੀ ਸੱਦ ਲਈ ਹੈ।
ਦੂਜੇ ਪਾਸੇ ਹਾਊਸ ਸਪੀਕਰ ਮਾਈਕ ਜਾਨਸਨ ਨੇ ਇਨ੍ਹਾਂ ਹੀ ਏਜੰਸੀਆਂ ਦੇ ਉੱਚ ਅਧਿਕਾਰੀਆਂ ਨੂੰ ਸਦਨ ਵਿੱਚ ਜੁਆਬਦੇਹੀ ਲਈ ਤਲਬ ਕਰ ਲਿਆ ਹੈ। ਆਪਣੇ ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਰਿਪਬਲਿਕਨ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਵੀ 15 ਜੁਲਾਈ ਨੂੰ ਮਿਲਵਾਕੀ, ਵਿਸਕਾਨਸਨ ਵਿੱਚ ਹੋਣ ਜਾ ਰਹੀ ਹੈ। ਜਿਸ ਵਿੱਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਸਮੀ ਤੌਰ ਤੇ ਨੌਮੀਨੇਸ਼ਨ ਦੇ ਨਾਲ-ਨਾਲ ਉਨ੍ਹਾਂ ਉੱਪਰ ਹੋਏ ਹਮਲੇ ਬਾਰੇ ਵੀ ਗੰਭੀਰ ਚਰਚਾ ਹੋਣ ਦੀ ਸੰਭਾਵਨਾ ਹੈ। ਸਾਲ ਨਵੰਬਰ 2024 ਦੀਆਂ ਹੋਣ ਜਾ ਰਹੀਆਂ ਚੋਣਾਂ ਕਾਰਨ ਡੋਨਾਲਡ ਟਰੰਪ ਉੱਪਰ ਹੋਇਆ ਇਹ ਹਮਲਾ ਅਮਰੀਕਾ ਦੀ ਰਾਜਨੀਤੀ ਵਿੱਚ ਵੱਡੇ ਬਦਲਾਅ ਅਤੇ ਤਣਾਅ ਦਾ ਸੂਚਨ ਵੀ ਬਣ ਸਕਦਾ ਹੈ।

Read News Paper

Related articles

spot_img

Recent articles

spot_img